ਐੱਨ.ਸੀ.ਈ.ਆਰ.ਟੀ.ਦੀਆਂ ਕਿਤਾਬਾਂ ਹੀ ਵੇਚੀਆਂ ਜਾਣ : ਸੀ.ਬੀ.ਐੱਸ.ਈ.

12/27/2017 10:24:02 AM

ਨਵੀਂ ਦਿੱਲੀ—ਕੇਂਦਰ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਕਿਹਾ ਹੈ ਕਿ ਬੋਰਡ ਅਧੀਨ ਸਾਰੇ ਦੇਸ਼ ਦੇ ਸਕੂਲਾਂ ਅੰਦਰ ਛੋਟੀਆਂ ਦੁਕਾਨਾਂ ਵਿਚ ਸਿਰਫ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਹੀ ਵੇਚੀਆਂ ਜਾਣ। ਇਸ ਦਾ ਪਾਲਣ ਨਾ ਕਰਨ ਵਾਲੇ ਸਕੂਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸੀ. ਬੀ. ਐੱਸ. ਈ. ਨੇ ਸਕੂਲਾਂ ਦੇ ਮੁਖੀਆਂ ਨੂੰ ਲਿਖੀ ਚਿੱਠੀ ਵਿਚ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਹੋਰ ਪ੍ਰਕਾਸ਼ਕ ਦੀਆਂ ਕਿਤਾਬਾਂ ਨਹੀਂ ਵੇਚ ਸਕਦੇ। ਸਕੂਲਾਂ ਨੂੰ ੁਪੈੱਨ, ਪੈਨਸਿਲ, ਕਾਪੀ, ਈਰੇਜ਼ਰ ਅਤੇ ਹੋਰ ਸਮੱਗਰੀ ਵੇਚਣ ਦੀ ਆਗਿਆ ਦਿੱਤੀ ਗਈ ਹੈ। ਉਹ ਐੱਮ. ਆਰ. ਪੀ. ਤੋਂ ਵੱਧ ਕੀਮਤ 'ਤੇ ਕੋਈ ਵੀ ਆਈਟਮ ਨਹੀਂ ਵੇਚ ਸਕਣਗੇ।


Related News