ਲੰਡੀਆਂ ਜੀਪਾਂ ਜਾਂ ਟਰੈਕਟਰਾਂ 'ਤੇ ਉੱਚੀ-ਉੱਚੀ ਗਾਣੇ ਲਾਉਣ ਵਾਲੇ ਹੋ ਜਾਣ ਖ਼ਬਰਦਾਰ! ਸਖ਼ਤ ਨਿਰਦੇਸ਼ ਜਾਰੀ
Saturday, Apr 27, 2024 - 01:21 PM (IST)
ਬਾਘਾਪੁਰਾਣਾ (ਅੰਕੁਸ਼) : ਟਰੈਕਟਰਾਂ ਜਾਂ ਹੋਰ ਵ੍ਹੀਕਲਾਂ 'ਤੇ ਵੱਡੇ-ਵੱਡੇ ਸਾਊਂਡ ਸਿਸਟਮ ਲਾ ਕੇ ਉੱਚੀ ਆਵਾਜ਼ 'ਚ ਗੀਤ ਵਜਾਉਣ ਵਾਲੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਹੁਣ ਜੋ ਵੀ ਟਰੈਕਟਰ, ਲੰਡੀਆਂ ਜੀਪਾਂ ਜਾਂ ਹੋਰ ਸਾਧਨਾਂ ’ਤੇ ਕੋਈ ਵੱਡਾ ਸਪੀਕਰ ਲਾ ਕੇ ਗੀਤ ਵਜਾਏਗਾ ਤਾਂ ਉਸ ਨੂੰ ਮੋਟਾ ਜੁਰਮਾਨਾ ਅਦਾ ਕਰਨਾ ਪਵੇਗਾ। ਸ਼ਹਿਰ 'ਚ ਟਰੈਕਟਰਾਂ 'ਤੇ ਉੱਚੀ-ਉੱਚੀ ਗੀਤ ਵੱਜਣ ਦੀਆਂ ਸ਼ਿਕਾਇਤਾਂ ਨੂੰ ਧਿਆਨ 'ਚ ਰੱਖਦਿਆਂ ਡੀ. ਐੱਸ. ਪੀ. ਬਾਘਾ ਪੁਰਾਣਾ ਦਲਵੀਰ ਸਿੰਘ ਨੇ ਅਜਿਹੇ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵ੍ਹੀਕਲ ਟਰੈਕਟਰ, ਲੰਡੀਆਂ ਜੀਪਾਂ ਜਾਂ ਕਿਸੇ ਹੋਰ ਵ੍ਹੀਕਲ ’ਤੇ ਉਚੀ ਆਵਾਜ਼ 'ਚ ਗੀਤ ਵੱਜਦੇ ਦਿਖਾਈ ਦਿੱਤੇ ਤਾਂ ਉਹ ਕਿਸੇ ਵੀ ਕੀਮਤ ’ਤੇ ਬਖਸ਼ੇ ਨਹੀਂ ਜਾਣਗੇ, ਕਿਉਂਕਿ ਉੱਚੀ ਆਵਾਜ਼ ਦੇ ਨਾਲ ਗੀਤ ਵੱਜਣ ਦੇ ਨਾਲ ਜਿੱਥੇ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ, ਉੱਥੇ ਹੀ ਜੋ ਵਿਅਕਤੀ ਹਾਰਟ ਅਟੈਕ ਦੇ ਮਰੀਜ਼ ਹਨ, ਉਨ੍ਹਾਂ ਦੀ ਸਿਹਤ ਲਈ ਸ਼ੋਰ ਪ੍ਰਦੂਸ਼ਣ ਬਹੁਤ ਹੀ ਮਾੜਾ ਹੈ ਅਤੇ ਅਦਾਲਤ ਵੱਲੋਂ ਉੱਚੀ ਆਵਾਜ਼ ਲਾ ਕੇ ਗੀਤ ਵਜਾਉਣ ਵਾਲਿਆਂ ’ਤੇ ਪਾਬੰਦੀ ਲਾਈ ਹੋਈ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਮੁਲਾਜ਼ਮਾਂ ਦੀ ਤਨਖ਼ਾਹ ਨਾਲ ਜੁੜੀ ਅਹਿਮ ਖ਼ਬਰ, ਲਿਆ ਗਿਆ ਸਖ਼ਤ ਫ਼ੈਸਲਾ
ਇਸ ਮੌਕੇ ਡੀ. ਐੱਸ. ਪੀ. ਨੇ ‘ਜਗ ਬਾਣੀ’ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਦੀ ਅਗਵਾਈ 'ਚ ਥਾਣਾ ਬਾਘਾਪੁਰਾਣਾ ਦੀ ਟੀਮ ਸਮੇਤ ਟ੍ਰੈਫਿਕ ਪੁਲਸ ਵੱਲੋਂ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢੀ ਜਾਵੇਗੀ।
ਇਹ ਵੀ ਪੜ੍ਹੋ : PSEB Result : ਅੱਜ ਆ ਸਕਦੈ 8ਵੀਂ ਜਮਾਤ ਦਾ ਨਤੀਜਾ, ਇਕ ਕਲਿੱਕ 'ਤੇ ਇੰਝ ਚੈੱਕ ਕਰੋ Result
ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ‘ਜਗ ਬਾਣੀ’ ਰਾਹੀਂ ਅਜਿਹੇ ਅਨਸਰਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਸ਼ੋਰ ਪ੍ਰਦੂਸ਼ਣ ਕਰਨ ਤੋਂ ਬਾਜ਼ ਆ ਜਾਣ, ਜੇਕਰ ਕੋਈ ਵੱਡੇ ਸਾਊਂਡ ਸਿਸਟਮ ਨਾਲ ਉੱਚੀ ਆਵਾਜ਼ 'ਚ ਸ਼ੋਰ ਪ੍ਰਦੂਸ਼ਣ ਕਰਦਾ ਫੜ੍ਹਿਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ, ਜਿੱਥੇ ਉਸ ਦਾ ਚਲਾਨ ਕੀਤਾ ਜਾਵੇਗਾ, ਉੱਥੇ ਹੀ ਉਸ ਦੇ ਟਰੈਕਟਰ 'ਤੇ ਲੱਗੇ ਹਾਈ-ਫਾਈ ਸਾਊਂਡ ਸਿਸਟਮ ਨੂੰ ਉਤਾਰ ਜ਼ਬਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਸਿਫਾਰਿਸ਼ੀ ਲੋਕਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਸਮਾਜ ਵਿਰੋਧੀ ਅਨਸਰਾਂ ਦੀਆਂ ਸਿਫਾਰਿਸ਼ਾਂ ਕਰਨ ਤੋਂ ਪਰਹੇਜ਼ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8