ਮਹਾਰਾਸ਼ਟਰ ਦੇ ਵਰਧਾ 'ਚ ਆਰਮੀ ਡਿਪੂ 'ਚ ਧਮਾਕਾ, 2 ਦੀ ਮੌਤ ਕਈ ਜ਼ਖਮੀ

Tuesday, Nov 20, 2018 - 09:47 AM (IST)

ਮਹਾਰਾਸ਼ਟਰ ਦੇ ਵਰਧਾ 'ਚ ਆਰਮੀ ਡਿਪੂ 'ਚ ਧਮਾਕਾ, 2 ਦੀ ਮੌਤ ਕਈ ਜ਼ਖਮੀ

ਨੈਸ਼ਨਲ ਡੈਸਕ — ਮਹਾਰਾਸ਼ਟਰ ਦੇ ਵਰਧਾ ਜ਼ਿਲੇ 'ਚ ਸਥਿਤ ਫੌਜ ਦੇ ਹਥਿਆਰ ਡਿਪੋ 'ਚ ਅੱਜ ਸਵੇਰੇ ਅਚਾਨਕ ਜ਼ੋਰਦਾਰ ਧਮਾਕਾ ਹੋ ਗਿਆ। ਮੀਡੀਆ ਰਿਪੋਰਟਸ ਮੁਤਾਬਕ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

PunjabKesari

ਧਮਾਕੇ ਤੋਂ ਬਾਅਦ ਆਸਪਾਸ ਦੇ ਇਲਾਕਿਆਂ 'ਚ ਹਫੜਾ-ਦਫੜੀ ਮੱਚ ਗਈ। ਹਾਲਾਂਕਿ ਧਮਾਕਾ ਕਿਵੇਂ ਹੋਇਆ ਇਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
 


Related News