ਹਵਾਈ ਫੌਜ ਦੀ ਵਧੀ ਤਾਕਤ, ਬੋਇੰਗ ਨੇ ਭਾਰਤ ਨੂੰ ਸੌਂਪਿਆ 11ਵਾਂ ਗਲੋਬ ਮਾਸਟਰ ਜਹਾਜ਼

Monday, Aug 26, 2019 - 07:11 PM (IST)

ਹਵਾਈ ਫੌਜ ਦੀ ਵਧੀ ਤਾਕਤ, ਬੋਇੰਗ ਨੇ ਭਾਰਤ ਨੂੰ ਸੌਂਪਿਆ 11ਵਾਂ ਗਲੋਬ ਮਾਸਟਰ ਜਹਾਜ਼

ਨਵੀਂ ਦਿੱਲੀ— ਪ੍ਰਮੁੱਖ ਅਮਰੀਕੀ ਪੁਲਾੜ ਕੰਪਨੀ ਬੋਇੰਗ ਨੇ ਸੋਮਵਾਰ ਨੂੰ ਭਾਰਤੀ ਹਵਾਈ ਫੌਜ ਨੂੰ 11ਵਾਂ ਸੀ-17 ਗਲੋਬਮਾਸਟਰ III ਆਵਾਜਾਈ ਜਹਾਜ਼ ਸੌਂਪ ਦਿੱਤਾ, ਜਿਸ ਨਾਲ ਹਵਾਈ ਫੌਜ ਦੀ ਤਕਨੀਕੀ ਹਵਾਈ ਆਵਾਜਾਈ ਦੀ ਸਮਰੱਥਾ ਵਧ ਗਈ ਹੈ। ਸੀ-17 ਗਲੋਬਮਾਸਟਰ III ਇਕ ਪ੍ਰਮੁੱਖ ਆਵਾਜਾਈ ਜਹਾਜ਼ ਹੈ। ਵਿਸ਼ਾਲ, ਮਜ਼ਬੂਤ, ਲੰਬੀ ਦੂਰੀ ਤਕ ਸਾਮਾਨ ਢੋਹਣ ਵਾਲਾ ਇਹ ਜਹਾਜ਼ ਕਿਸੇ ਵੀ ਮੌਸਮ 'ਚ ਲੰਬੀ ਦੂਰੀ ਤਕ ਵੱਡੇ ਲੜਾਕੂ ਉਪਕਰਣਾਂ, ਫੌਜੀਆਂ ਤੇ ਮਨੁੱਖੀ ਸਹਾਇਤਾ ਲੈ ਜਾਣ 'ਚ ਸਮਰੱਥ ਹੈ।

ਗਲੋਬ ਮਾਸਟਰ III ਕਿਉਂ ਹੈ ਖਾਸ
* ਸੀ-17 ਗਲੋਬ ਮਾਸਟਰ III ਇਕ ਪ੍ਰਮੁੱਖ ਆਵਾਜਾਈ ਜਹਾਜ਼ ਹੈ।
*  ਕਿਸੇ ਵੀ ਮੌਸਮ 'ਚ ਭਰ ਸਕਦਾ ਹੈ ਲੰਬੀ ਉਡਾਣ
* ਲੜਾਕੂ ਉਪਕਰਣਾਂ, ਫੌਜੀਆਂ ਤੇ ਮਨੁੱਖੀ ਸਹਇਤਾ ਲੈ ਜਾਣ 'ਚ ਸਮਰੱਥ
* ਵਿਸ਼ਾਲ, ਮਜ਼ਬੂਤ, ਲੰਬੀ ਦੂਰੀ ਤਕ ਸਾਮਾਨ ਲੈ ਜਾਣ 'ਚ ਸਮਰੱਥ

ਕੰਪਨੀ ਨੇ ਇਕ ਬਿਆਨ 'ਚ ਕਿਹਾ, 'ਬੋਇੰਗ ਨੇ ਅੱਜ ਭਾਰਤ ਨੂੰ 11ਵਾਂ ਸੀ-17 ਗਲੋਬਮਾਸਟਰ III ਨੂੰ ਸੌਂਪਿਆ, ਜੋ ਭਾਰਤ ਦੀ ਮੌਜੂਦਾ ਤੇ ਭਵਿੱਖ ਦੀ ਰਣਨੀਤਕ ਏਅਰਲਿਫਟ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥ ਨੂੰ ਵਧਾਵੇਗੀ।' ਸੀ-17 ਦਾ ਬੇੜਾ ਭਾਰਤੀ ਹਵਾਈ ਫੌਜ ਦੀ ਤਕਨੀਕ ਤੇ ਲੜਾਕੂ ਜਹਾਜ਼ ਸਮਰੱਥਾ ਦਾ ਇਕ ਮਹੱਤਵਪੂਰਨ ਹਿੱਸਾ ਰਿਹਾ ਹੈ।

2013 'ਚ ਸਕਾਈ ਲਾਰਡਸ ਸਕਵਾਡ੍ਰਨ 'ਚ ਸ਼ਾਮਲ ਹੋਣ ਤੋਂ ਬਾਅਦ ਤੋਂ ਭਾਰਤੀ ਹਵਾਈ ਫੌਜ ਦੇ ਸੀ-17 ਬੇੜੇ 'ਚ ਸ਼ਾਮਲ ਜਹਾਜ਼ਾਂ ਨੇ ਫੌਜੀ ਮੁਹਿੰਮ ਦੇ ਤਹਿਤ ਕਈ ਤਰ੍ਹਾਂ ਦੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਤੇ ਭਾਰਤ 'ਚ ਤੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਂਤੀ ਵਿਵਸਥਾ, ਮਨੁੱਖੀ ਸਹਾਇਤਾ ਤੇ ਆਫਤ ਰਾਹਤ ਪ੍ਰਦਾਨ ਕਰਵਾਉਣ 'ਚ ਅਹਿਮ ਯੋਗਦਾਨ ਦਿੱਤਾ ਹੈ।


author

Inder Prajapati

Content Editor

Related News