ਕਸ਼ਮੀਰ ''ਚ ਬਰਫ਼ੀਲੇ ਤੂਫ਼ਾਨ ਦੀ ਲਪੇਟ ''ਚ ਆਉਣ ਨਾਲ ਮਜ਼ਦੂਰ ਦੀ ਮੌਤ
Friday, Jan 13, 2023 - 02:51 PM (IST)
ਸ਼੍ਰੀਨਗਰ (ਵਾਰਤਾ)- ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਮਜ਼ਦੂਰ ਦੀ ਲਾਸ਼ ਨੀਲਗਰਥ ਕੋਲ ਸਰਬਲ ਖੇਤਰ ਨੇੜੇ ਬਰਫ਼ ਹੇਠੋਂ ਮਿਲੀ, ਜਿੱਥੇ ਹੈਦਰਾਬਾਦ ਸਥਿਤ ਮੇਘਾ ਇੰਜੀਨੀਅਰਿੰਗ ਐਂਡ ਇੰਫਰਾਸਟ੍ਰਕਚਰ ਲਿਮਟਿਡ (ਐੱਮ.ਈ.ਆਈ.ਐੱਲ.) ਰਣਨੀਤਕ ਸ਼੍ਰੀਨਗਰ-ਲੇਹ ਰਾਜਮਾਰਗ 'ਤੇ ਜ਼ੋਜਿਲਾ ਸੁਰੰਗ 'ਤੇ ਕੰਮ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਲਾਸ਼ ਨੂੰ ਨਜ਼ਦੀਕੀ ਹਸਪਤਾਲ 'ਚ ਭੇਜ ਦਿੱਤਾ ਗਿਆ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਸੀ।

ਬਰਫ਼ ਖਿਸਕਣ ਵਾਲੀ ਜਗ੍ਹਾ ਪੁਲਸ, ਐੱਸ.ਡੀ.ਆਰ.ਐੱਫ., ਫ਼ੌਜ ਦੀਆਂ ਟੀਮਾਂ ਬਚਾਅ ਮੁਹਿੰਮ 'ਚ ਮੌਜੂਦ ਹਨ। ਐਂਬੂਲੈਂਸ ਅਤੇ ਹੋਰ ਮੈਡੀਕਲ ਕਿਟ ਨਾਲ ਮੈਡੀਕਲ ਟੀਮ ਵੀ ਮੌਕੇ 'ਤੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਖੇਤਰ 'ਚ ਬਰਫ਼ ਸਾਫ਼ ਹੋਣ ਤੋਂ ਬਾਅਦ ਅੱਗੇ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪੁਲਸ ਨੇ ਕਿਹਾ ਸੀ ਕਿ ਬਰਫ਼ਬਾਰੀ ਕਾਰਨ ਬੁੱਧਵਾਰ ਤੋਂ ਪ੍ਰਭਾਵਿਤ ਹੋਈ ਬਿਜਲੀ ਵੀਰਵਾਰ ਸ਼ਾਮ ਤੱਕ ਇਲਾਕੇ 'ਚ ਬਹਾਲ ਕਰ ਹੋ ਸਕਦੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਅਗਲੇ ਨਿਰਦੇਸ਼ ਤੱਕ ਗੈਰ-ਜ਼ਰੂਰੀ ਆਵਾਜਾਈ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ।
