ਰੇਲਵੇ ਸਟੇਸ਼ਨ ਤੋਂ ਟਰੇਨ ਨਾਲ ਵੱਢੀਆਂ ਹੋਈਆਂ ਪ੍ਰੇਮੀ ਅਤੇ ਪ੍ਰੇਮਿਕਾ ਦੀਆਂ ਲਾਸ਼ਾਂ ਬਰਾਮਦ

Sunday, Aug 25, 2024 - 04:48 PM (IST)

ਰੇਲਵੇ ਸਟੇਸ਼ਨ ਤੋਂ ਟਰੇਨ ਨਾਲ ਵੱਢੀਆਂ ਹੋਈਆਂ ਪ੍ਰੇਮੀ ਅਤੇ ਪ੍ਰੇਮਿਕਾ ਦੀਆਂ ਲਾਸ਼ਾਂ ਬਰਾਮਦ

ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਸਰਕਾਰੀ ਰੇਲਵੇ ਪੁਲਸ (ਜੀਆਰਪੀ) ਦੇ ਚਿਲਬਿਲਾ ਸਟੇਸ਼ਨ ਦੇ ਪਲੇਟਫਾਰਮ ਨੇੜੇ ਐਤਵਾਰ ਸਵੇਰੇ ਇਕ ਨੌਜਵਾਨ ਅਤੇ ਲੜਕੀ ਦੀਆਂ ਲਾਸ਼ਾਂ, ਜੋ ਕਿ ਬੁਆਏਫ੍ਰੈਂਡ ਅਤੇ ਗਰਲਫ੍ਰੈਂਡ ਕਹੇ ਜਾ ਰਹੇ ਹਨ, ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਸਿਟੀ ਪੁਲਸ ਦੇ ਏਰੀਆ ਅਫਸਰ (ਸੀਓ) ਸ਼ਿਵ ਨਰਾਇਣ ਵੈਸ ਨੇ ਐਤਵਾਰ ਨੂੰ ਦੱਸਿਆ ਕਿ ਐਤਵਾਰ ਸਵੇਰੇ ਚਿਲਬਿਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੇ ਕੋਲ ਇੱਕ ਨੌਜਵਾਨ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਜੋ ਕਿ ਰੇਲ ਗੱਡੀ ਦੀ ਲਪੇਟ ਵਿਚ ਆਈਆਂ  ਲੱਗ ਰਹੀਆਂ ਸਨ, ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਛਾਣ ਰਾਜਿੰਦਰ ਸਰੋਜ (28) ਵਾਸੀ ਬਡਾਗਾਓਂ ਥਾਣਾ ਸੰਗਰਾਮਪੁਰ ਜ਼ਿਲ੍ਹਾ ਅਮੇਠੀ ਤੇ ਮਮਤਾ ਸਰੋਜ (22) ਵਾਸੀ ਪਿਚੁਰਾ ਥਾਣਾ ਸੰਗੀਪੁਰ ਜ਼ਿਲ੍ਹਾ ਪ੍ਰਤਾਪਗੜ੍ਹ ਵਜੋਂ ਹੋਈ ਹੈ। ਪੁਲਸ ਜਾਂਚ ਦੇ ਆਧਾਰ 'ਤੇ ਸੀਓ ਨੇ ਦੱਸਿਆ ਕਿ ਦੋਵੇਂ ਪ੍ਰੇਮੀ ਸਨ, ਜਿਨ੍ਹਾਂ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ ਸੀ। ਮਮਤਾ ਦਰਸ਼ਨ ਦੇ ਬਹਾਨੇ ਤੇ ਰਾਜਿੰਦਰ ਪੁਲਸ ਭਰਤੀ ਦੇ ਬਹਾਨੇ ਘਰੋਂ ਨਿਕਲੇ ਸਨ, ਸਟੇਸ਼ਨ ਉੱਤੇ ਲੋਕਾਂ ਨੇ ਦੋਵਾਂ ਨੂੰ ਘੁੰਮਦੇ ਦੇਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਡੀਆਰਪੀ ਨੇ ਦੋਵਾਂ ਦੀਆਂ ਲਾਸ਼ਾਂ ਦਾ ਪੰਚਨਾਮਾ ਕਰ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਤੇ ਮਾਮਲੇ ਦੀ ਛਾਨਬੀਨ ਕੀਤੀ ਜਾ ਰਹੀ ਹੈ।


author

Baljit Singh

Content Editor

Related News