ਪ੍ਰਯਾਗਰਾਜ ''ਚ 12 ਸ਼ਰਧਾਲੂਆਂ ਨਾਲ ਭਰੀ ਪਲਟੀ ਕਿਸ਼ਤੀ

Saturday, Feb 02, 2019 - 12:21 PM (IST)

ਪ੍ਰਯਾਗਰਾਜ ''ਚ 12 ਸ਼ਰਧਾਲੂਆਂ ਨਾਲ ਭਰੀ ਪਲਟੀ ਕਿਸ਼ਤੀ

ਪ੍ਰਯਾਗਰਾਜ- ਉੱਤਰ ਪ੍ਰਦੇਸ਼ 'ਚ ਪ੍ਰਯਾਗਰਾਜ ਦੇ ਸੰਗਮ ਇਲਾਕੇ 'ਚ ਕੁੰਭ ਮੇਲੇ ਦੌਰਾਨ ਅੱਜ ਵੱਡਾ ਹਾਦਸਾ ਵਾਪਰਦਿਆਂ ਉਸ ਸਮੇਂ ਬਚਾਅ ਹੋ ਗਿਆ, ਜਦੋਂ ਸ਼ਰਧਾਲੂਆਂ ਨਾਲ ਭਰੀ ਇਕ ਕਿਸ਼ਤੀ ਪਲਟ ਗਈ। ਕਿਸ਼ਤੀ 'ਚ ਸਵਾਰ ਸਾਰੇ ਸ਼ਰਧਾਲੂ ਨੂੰ ਮੌਜੂਦ ਲੋਕਾਂ ਦੀ ਮਦਦ ਨਾਲ ਬਚਾਅ ਲਿਆ ਗਿਆ।ਰਿਪੋਰਟ ਮੁਤਾਬਕ ਸੰਗਮ 'ਚ ਇਸ਼ਨਾਨ ਕਰਨ ਲਈ ਜਾ ਰਹੇ ਸ਼ਰਧਾਲੂਆਂ ਦੀ ਕਿਸ਼ਤੀ ਦਾ ਸੰਤੁਲਨ ਵਿਗੜ ਕਰਕੇ ਪਲਟ ਗਈ। ਕਿਸ਼ਤੀ 'ਚ ਸਵਾਰ 12 ਸ਼ਰਧਾਲੂਆਂ ਨੂੰ ਮੌਕੇ 'ਤੇ ਮੌਜੂਦ ਰਾਸ਼ਟਰੀ ਆਫਤ ਪ੍ਰਬੰਧਨ ਫੋਰਸ ਦੇ ਗੋਤਾਖੋਰਾਂ ਨੇ ਡੁੱਬਣ ਤੋਂ ਬਚਾ ਲਿਆ। ਉਨ੍ਹਾਂ ਨੇ ਦੱਸਿਆ ਹੈ ਕਿ ਬਚਾਏ ਗਏ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਲਈ ਰਵਾਨਾ ਕਰ ਦਿੱਤਾ ਗਿਆ।


author

Iqbalkaur

Content Editor

Related News