ਐੱਸ.ਪੀ. ਨੂੰ ਵੱਡਾ ਝਟਕਾ, ਨਰੇਸ਼ ਅਗਰਵਾਲ ਸੋਮਵਾਰ ਨੂੰ ਭਾਜਪਾ ''ਚ ਹੋਣਗੇ ਸ਼ਾਮਲ!

Monday, Jan 23, 2017 - 10:47 AM (IST)

ਐੱਸ.ਪੀ. ਨੂੰ ਵੱਡਾ ਝਟਕਾ, ਨਰੇਸ਼ ਅਗਰਵਾਲ ਸੋਮਵਾਰ ਨੂੰ ਭਾਜਪਾ ''ਚ ਹੋਣਗੇ ਸ਼ਾਮਲ!

ਨਵੀਂ ਦਿੱਲੀ— ਯੂ.ਪੀ. ''ਚ ਚੋਣਾਂ ਤੋਂ ਪਹਿਲਾਂ ਸਿਆਸਤ ਗਰਮਾ ਗਈ ਹੈ। ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰੀਟਆਂ ''ਚ ਨਵੇਂ ਚਿਹਰਿਆਂ ਦਾ ਆਉਣਾ-ਜਾਣਾ ਚਾਲੂ ਹੈ। ਕਈ ਵੱਡੇ ਨੇਤਾ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦਾ ਹੱਥ ਫੜ ਰਹੇ ਹਨ। ਅਜਿਹੇ ''ਚ ਸੂਤਰਾਂ ਅਨੁਸਾਰ ਸਪਾ ਨੂੰ ਇਕ ਵੱਡਾ ਝਟਕਾ ਲੱਗਣ ਵਾਲਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਨਰੇਸ਼ ਅਗਰਵਾਲ ਸੋਮਵਾਰ ਨੂੰ ਪਾਰਟੀ ਛੱਡ ਸਕਦੇ ਹਨ। ਉਹ ਸੋਮਵਾਰ ਨੂੰ ਭਾਜਪਾ ''ਚ ਸ਼ਾਮਲ ਹੋ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਪਾ ਲਈ ਬਹੁਤ ਵੱਡਾ ਝਟਕਾ ਰਹੇਗਾ। ਉੱਥੇ ਹੀ ਖਬਰ ਸੀ ਕਿ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦਾ ਉੱਤਰ ਪ੍ਰਦੇਸ਼ ''ਚ ਗਠਜੋੜ ਕਰ ਕੇ ਚੋਣਾਂ ਲੜਨ ''ਤੇ ਸ਼ੱਕ ਦੇ ਬੱਦਲ ਮੰਡਰਾਉਂਦੇ ਦਿੱਸ ਰਹੇ ਹਨ। ਇਕ ਪਾਸੇ ਜਿੱਥੇ ਸਮਾਜਵਾਦੀ ਪਾਰਟੀ ਨੇ 191 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਕੇ ਕਾਂਗਰਸ ਦੇ ਗਠਜੋੜ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ ਤਾਂ ਉੱਥੇ ਹੀ ਐੱਸ.ਪੀ. ਦੇ ਸੀਨੀਅਰ ਨੇਤਾ ਨਰੇਸ਼ ਅਗਰਵਾਲ ਨੇ ਕਿਹਾ ਕਿ ਅਖਿਲੇਸ਼ ਗਠਜੋੜ ''ਤੇ ਅੰਤਿਮ ਫੈਸਲਾ ਲੈਣਗੇ।


author

Disha

News Editor

Related News