ਹੈਰਾਨੀਜਨਕ ! ਕਰਨਾਟਕ ਦੇ ਚਿੜੀਆਘਰ ''ਚ 28 ਕਾਲੇ ਹਿਰਨਾਂ ਦੀ ਰਹੱਸਮਈ ਢੰਗ ਨਾਲ ਹੋਈ ਮੌਤ
Saturday, Nov 15, 2025 - 04:09 PM (IST)
ਨੈਸ਼ਨਲ ਡੈਸਕ- ਕਰਨਾਟਕ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚਿੜੀਆਘਰ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਬੇਲਾਗਾਵੀ ਦੇ ਕਿੱਟੂਰ ਰਾਣੀ ਚੇਂਨਾਮਾ ਚਿੜੀਆਘਰ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ 28 ਕਾਲੇ ਹਿਰਨਾਂ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ ਹੈ।
ਸਹਾਇਕ ਜੰਗਲਾਤ ਸੰਭਾਲ ਨਾਗਰਾਜ ਬਲਹਾਸੂਰੀ ਦੇ ਅਨੁਸਾਰ 8 ਕਾਲੇ ਹਿਰਨ 2 ਦਿਨ ਪਹਿਲਾਂ ਮਰ ਗਏ ਸਨ, ਜਦੋਂ ਕਿ 20 ਦੀ ਮੌਤ ਸ਼ਨੀਵਾਰ ਨੂੰ ਹੋਈ ਸੀ। ਉਨ੍ਹਾਂ ਕਿਹਾ ਕਿ ਚਿੜੀਆਘਰ ਦੇ ਪਸ਼ੂਆਂ ਦੇ ਡਾਕਟਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਮੌਤ ਕਿਸੇ ਬੈਕਟੀਰੀਆ ਦੀ ਲਾਗ ਕਾਰਨ ਹੋਈ ਹੈ, ਹਾਲਾਂਕਿ ਅਸਲ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਅਧਿਕਾਰੀ ਨੇ ਦੱਸਿਆ, "ਅਸੀਂ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਬੰਗਲੁਰੂ ਦੇ ਬੈਨਰਘਾਟਾ ਜ਼ੂਓਲੋਜੀਕਲ ਪਾਰਕ ਅਧਿਕਾਰੀਆਂ ਨੂੰ ਵਿਸੇਰਾ ਦਾ ਨਮੂਨਾ ਭੇਜਿਆ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।"
