ਬੀ.ਜੇ.ਪੀ. ਮੰਤਰੀ ਨੇ ਵਸੁੰਧਰਾ ਰਾਜੇ ਦੀ ਤਸਵੀਰ ''ਤੇ ਕੀਤਾ ਪਿਸ਼ਾਬ, ਤਸਵੀਰ ਸੋਸ਼ਲ ਮੀਡੀਆ ''ਤੇ ਵਾਇਰਲ
Monday, Oct 08, 2018 - 04:40 PM (IST)

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛਤਾ ਮੁਹਿੰਮ ਦੀਆਂ ਧੱਜੀਆਂ ਉਡਾਉਂਦੇ ਹੋਏ ਰਾਜਸਥਾਨ ਦੇ ਇਕ ਮੰਤਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਬੀ.ਜੇ.ਪੀ. ਦੀ ਰੈਲੀ ਵਿਚ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਤਸਵੀਰ 'ਤੇ ਇਕ ਮੰਤਰੀ ਪਿਸ਼ਾਬ ਕਰਦਾ ਨਜ਼ਰ ਆ ਰਿਹਾ ਹੈ। ਤਸਵੀਰ ਵਾਇਰਲ ਹੋਣ 'ਤੇ ਮੰਤਰੀ ਨੇ ਬਚਾਅ ਵਿਚ ਕਿਹਾ ਕਿ ਖੁੱਲ੍ਹੇ ਵਿਚ ਜਾਣਾ ਤਾਂ ਪੁਰਾਣੀ ਪਰੰਪਰਾ ਰਹੀ ਹੈ।
ਰਾਜਸਥਾਨ ਸਰਕਾਰ ਵਿਚ ਮੰਤਰੀ ਅਤੇ ਬੀ.ਜੇ.ਪੀ. ਨੇਤਾ ਸ਼ੰਭੂ ਸਿੰਘ ਖਾਤੇਸਰ ਇਸ ਵਾਇਰਲ ਤਸਵੀਰ ਵਿਚ ਇਕ ਕੰਧ ਨੇੜੇ ਪਿਸ਼ਾਬ ਕਰਦਾ ਨਜ਼ਰ ਆ ਰਿਹਾ ਹੈ। ਮੰਤਰੀ ਜਿਥੇ ਪਿਸ਼ਾਬ ਕਰ ਰਿਹਾ ਹੈ, ਉਸੇ ਕੰਧ 'ਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਦਾ ਪੋਸਟਰ ਵੀ ਲੱਗਾ ਹੋਇਆ ਹੈ। ਉਸ ਵੇਲੇ ਬੀ.ਜੇ.ਪੀ. ਦੀ ਰੈਲੀ ਵੀ ਨੇੜਿਓਂ ਲੰਘ ਰਹੀ ਸੀ।
ਵਾਇਰਲ ਤਸਵੀਰ ਨੂੰ ਲੈ ਕੇ ਜਦੋਂ ਵਿਵਾਦ ਵਧਣ ਲੱਗਾ ਤਾਂ ਬੀ.ਜੇ.ਪੀ. ਮੰਤਰੀ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਖੁਲ੍ਹੇ ਵਿਚ ਪੇਸ਼ਾਬ ਕਰਨਾ ਪੁਰਾਣੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਸੀ.ਐਮ. ਦੇ ਪੋਸਟਰ ਨੇੜੇ ਪਿਸ਼ਾਬ ਕਰਨ ਦੀ ਘਟਨਾ ਤੋਂ ਸਾਫ ਤੌਰ 'ਤੇ ਇਨਕਾਰ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸਵੱਛ ਭਾਰਤ ਮੁਹਿੰਮ ਦਾ ਮਜ਼ਾਕ ਬਣਾਇਆ ਜਾਣ ਲੱਗਾ। ਬੀ.ਜੇ.ਪੀ. ਮੰਤਰੀ ਨੇ ਆਪਣੇ ਬਚਾਅ ਵਿਚ ਕਿਹਾ ਕਿ ਖੁਲ੍ਹੇ ਵਿਚ ਪਿਸ਼ਾਬ ਕਰਨਾ ਅਤੇ ਪਖਾਨੇ ਜਾਣਾ ਦੋ ਵੱਖ-ਵੱਖ ਗੱਲਾਂ ਹਨ।