ਅੱਤਵਾਦੀਆਂ ''ਤੇ ਲੱਗਣ ਵਾਲਾ ਕਾਨੂੰਨ ਲਗਾ ਕੇ ਭਾਜਪਾ ਨੇ ਸਾਨੂੰ ਭੇਜਿਆ ਜੇਲ੍ਹ : ਸਿਸੋਦੀਆ
Saturday, Sep 28, 2024 - 10:07 AM (IST)
ਨਵੀਂ ਦਿੱਲੀ (ਵਾਰਤਾ)- ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਅੱਤਵਾਦੀਆਂ ਅਤੇ ਡਰੱਗ ਮਾਫੀਆ 'ਤੇ ਲੱਗਣ ਵਾਲਾ ਕਾਨੂੰਨ ਉਨ੍ਹਾਂ ਦੇ ਅਤੇ ਅਰਵਿੰਦ ਕੇਜਦਰੀਵਾਲ ਦੇ ਉੱਪਰ ਲਗਾ ਕੇ ਸਾਨੂੰ ਜੇਲ੍ਹ ਭੇਜ ਦਿੱਤਾ। ਸ਼੍ਰੀ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਕਿਹਾ ਕਿ ਭਾਜਪਾ ਦੀਆਂ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ ਮੈਂ ਇੱਥੇ ਆਪਣੀ ਛਾਤੀ ਚੌੜੀ ਕਰਕੇ ਇਸ ਲਈ ਖੜ੍ਹਾ ਹਾਂ ਕਿਉਂਕਿ ਮੈਂ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ। ਅੱਜ ਦੇਸ਼ 'ਚ ਕਾਨੂੰਨ ਦਾ ਰਾਜ ਹੈ।ਦੇਸ਼ ਤਾਂ ਕਾਨੂੰਨ ਨਾਲ ਲੱਗਦਾ ਹੈ ਪਰ ਭਾਜਪਾ 75 ਸਾਲਾਂ ਤੋਂ ਚੱਲੇ ਆ ਰਹੇ ਕਾਨੂੰਨ ਨਾਲ ਨਹੀਂ ਚੱਲੇਗੀ। ਇਨ੍ਹਾਂ ਨੇ ਵਿਰੋਧੀ ਧਿਰ ਦੇ ਜਿੰਨੇ ਆਗੂਆਂ ਨਾਲ ਗੈਰ-ਕਾਨੂੰਨੀ ਕੰਮ ਕੀਤੇ, ਉਸ ਲਈ ਇਨ੍ਹਾਂ ਨੂੰ ਸੁਪਰੀਮ ਕੋਰਟ ਅਤੇ ਹਾਈ ਕੋਰਟ ਤੋਂ ਕਾਨੂੰਨੀ ਗਾਲ੍ਹਾਂ ਪੈ ਰਹੀਆਂ ਹਨ। ਹੁਣ ਤਾਂ ਹੇਠਲੀ ਅਦਾਲਤ ਵੀ ਇਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗੀ ਹੈ। ਅੱਜ ਪੂਰੇ ਦੇਸ਼ 'ਚ ਇਨ੍ਹਾਂ ਦੀ ਥੂ-ਥੂ ਹੋ ਰਹੀ ਹੈ ਕਿ ਭਾਜਪਾ ਨੂੰ ਸੱਤਾ ਕੀ ਮਿਲ ਗਈ, ਏਜੰਸੀਆਂ ਦੀ ਖੁੱਲ੍ਹੇਆਮ ਗਲਤ ਵਰਤੋਂ ਹੋਣ ਲੱਗੀ। ਸਿਰਫ਼ ਆਗੂਆਂ ਖ਼ਿਲਾਫ਼ ਹੀ ਨਹੀਂ ਦੇਸ਼ ਦੇ ਵਪਾਰੀਆਂ ਖ਼ਿਲਾਫ਼ ਵੀ ਏਜੰਸੀਆਂ ਦੀ ਗਲਤ ਵਰਤੋਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੱਖਾਂ ਵਪਾਰੀਆਂ ਖ਼ਿਲਾਫ਼ ਭਾਜਪਾ ਨੇ ਈ.ਡੀ. ਨੂੰ ਸ਼ੋਸ਼ਣ ਦਾ ਅੱਡਾ ਬਣਾ ਰੱਖਿਆ ਹੈ। ਪਹਿਲੇ ਪੀ.ਐੱਮ.ਐੱਲ.ਏ. ਦੇ ਨੋਟਿਸ ਦਿਵਾਉਂਦੇ ਹਨ, ਚਾਰ ਵੱਡੇ ਵਪਾਰੀਆਂ ਨੂੰ ਜੇਲ੍ਹ 'ਚ ਭੇਜ ਦਿੰਦੇ ਹਨ ਅਤੇ ਉਸ ਤੋੰ ਬਾਅਦ ਧਮਕੀ ਦਿੰਦੇ ਹਨ ਕਿ ਦੇਖੋ ਚਾਰ ਵੱਡੇ ਵਪਾਰੀ ਅਤੇ ਚਾਰ ਵੱਡੇ ਆਗੂ ਜੇਲ੍ਹ 'ਚ ਹਨ, ਇਕ ਸਾਲ ਤੋਂ ਨਿਕਲਣ ਨਹੀਂ ਦਿੱਤਾ। ਅੱਤਵਾਦੀਆਂ ਅਤੇ ਡਰੱਗ ਮਾਫ਼ੀਆ ਵਾਲੇ ਕਾਨੂੰਨ ਲਗਾ ਕੇ ਤੁਹਾਨੂੰ ਵੀ ਜੇਲ੍ਹ ਭੇਜ ਦੇਵਾਂਗੇ ਨਹੀਂ ਤਾ ਚੰਦਾ ਦੇ ਦਿਓ। ਵੇਚਾਰੇ ਵਪਾਰੀਆਂ ਨੂੰ ਫਿਰ ਚੰਦਾ ਦੇਣਾ ਪੈਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8