‘ਨਿਆਇਕ ਭ੍ਰਿਸ਼ਟਾਚਾਰ’ ਨੂੰ ਲੈ ਕੇ NCERT ਨੇ ਮੰਗੀ ਮੁਆਫ਼ੀ, ਵਾਪਸ ਲਈਆਂ 8ਵੀਂ ਜਮਾਤ ਦੀਆਂ ਪੁਸਤਕਾਂ
Wednesday, Mar 11, 2026 - 07:32 AM (IST)
ਨਵੀਂ ਦਿੱਲੀ (ਭਾਸ਼ਾ) – ਰਾਸ਼ਟਰੀ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ (ਐੱਨ. ਸੀ. ਈ. ਆਰ. ਟੀ.) ਨੇ ਨਿਆਇਕ ਭ੍ਰਿਸ਼ਟਾਚਾਰ ਬਾਰੇ ਇਕ ਅਧਿਆਏ ਸ਼ਾਮਲ ਕਰਨ ਲਈ ਬਿਨਾਂ ਸ਼ਰਤ ਜਨਤਕ ਮੁਆਫ਼ੀ ਮੰਗਦੇ ਹੋਏ ਮੰਗਲਵਾਰ ਨੂੰ ਕਿਹਾ ਕਿ 8ਵੀਂ ਜਮਾਤ ਦੀਆਂ ਸਮਾਜਿਕ ਵਿਗਿਆਨ ਦੀਆਂ ਸਾਰੀਆਂ ਪਾਠ-ਪੁਸਤਕਾਂ ਵਾਪਸ ਲੈ ਲਈਆਂ ਗਈਆਂ ਹਨ। ਇਸ ਪਾਠ-ਪੁਸਤਕ ਵਿਚ ਲਿਖਿਆ ਸੀ ਕਿ ਨਿਆਪਾਲਿਕਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਵਿਚ ਭ੍ਰਿਸ਼ਟਾਚਾਰ, ਪੈਂਡਿੰਗ ਕੇਸਾਂ ਦਾ ਭਾਰੀ ਬੋਝ ਅਤੇ ਲੋੜੀਂਦੇ ਜੱਜਾਂ ਦੀ ਘਾਟ ਸ਼ਾਮਲ ਹਨ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਇੰਟਰਨੈੱਟ ਠੱਪ, ਕਰਫਿਊ ਲਾਗੂ, ਮੇਘਾਲਿਆ 'ਚ ਕਈ ਦੁਕਾਨਾਂ ਭੰਨੀਆ
ਦੱਸ ਦੇਈਏ ਕਿ ਐੱਨ. ਸੀ. ਈ. ਆਰ. ਟੀ. ਨੇ ਹਾਲ ਹੀ ਵਿਚ 8ਵੀਂ ਜਮਾਤ (ਭਾਗ 2) ਦੀ ਸਮਾਜਿਕ ਵਿਗਿਆਨ ਦੀ ਪੁਸਤਕ ‘ਐਕਸਪਲੋਰਿੰਗ ਸੁਸਾਇਟੀ : ਇੰਡੀਆ ਐਂਡ ਬਿਓਂਡ’ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿਚ ਚੈਪਟਰ-4 ‘ਸਾਡੇ ਸਮਾਜ ਵਿਚ ਨਿਆਪਾਲਿਕਾ ਦੀ ਭੂਮਿਕਾ’ ਸ਼ਾਮਲ ਸੀ। ਜਸਟਿਸ ਸੂਰਿਆਕਾਂਤ, ਜਸਟਿਸ ਜੌਏਮਾਲਿਆ ਬਾਗਚੀ ਤੇ ਜਸਟਿਸ ਵਿਪੁਲ ਐੱਮ. ਪੰਚੋਲੀ ਦੀ ਤਿੰਨ ਮੈਂਬਰੀ ਬੈਂਚ ਨੇ ਐੱਨ. ਸੀ. ਈ. ਆਰ. ਟੀ. ਦੀਆਂ ਪਾਠ-ਪੁਸਤਕਾਂ ਵਿਚ ਨਿਆਪਾਲਿਕਾ ਬਾਰੇ ‘ਇਤਰਾਜ਼ਯੋਗ’ ਬਿਆਨਾਂ ਦਾ ਖੁਦ ਨੋਟਿਸ ਲਿਆ ਸੀ। ਜਸਟਿਸ ਸੂਰਿਆਕਾਂਤ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਨਿਆਪਾਲਿਕਾ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - 1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ, ਕਿਹਾ- ਸਰ! ਮੇਰੇ ਪਿਓ ਨੂੰ ਰੋਕੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
''ਪੰਜਾਬ ਹੁਣ ਬਦਲੇਗਾ, ਖਤਮ ਹੋਵੇਗਾ ਭ੍ਰਿਸ਼ਟਾਚਾਰ ਦਾ ਰਾਜ'', ਪੰਜਾਬ ਦੀ ਵਿਗੜਦੀ ਸਥਿਤੀ ''ਤੇ CM ਸੈਣੀ ਦਾ ਵੱਡਾ ਬਿਆਨ
