BJP-RSS ਨੂੰ ਦੇਸ਼ ਨਾਲ ਨਹੀਂ ਸਿਰਫ ਸੱਤਾ ਨਾਲ ਪਿਆਰ: ਰਾਹੁਲ

Thursday, Jul 27, 2023 - 05:49 PM (IST)

BJP-RSS ਨੂੰ ਦੇਸ਼ ਨਾਲ ਨਹੀਂ ਸਿਰਫ ਸੱਤਾ ਨਾਲ ਪਿਆਰ: ਰਾਹੁਲ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟੀ ਸਵੈ-ਸੇਵਕ ਸੰਘ (RSS) 'ਤੇ ਵੀਰਵਾਰ ਨੂੰ ਮੁੜ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਮਣੀਪੁਰ ਸੜੇ, ਦੇਸ਼ ਟੁੱਟੇ, ਹਿੰਸਾ ਫੈਲੇ, ਇਨ੍ਹਾਂ ਸਭ ਤੋਂ ਉਨ੍ਹਾਂ ਦਾ ਮਤਲਬ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਸਿਰਫ ਸੱਤਾ ਚਾਹੀਦੀ ਹੈ ਅਤੇ ਇਸ ਲਈ ਉਹ ਕੁਝ ਵੀ ਕਰ ਸਕਦੇ ਹਨ। 

ਇਹ ਵੀ ਪੜ੍ਹੋ- ਚਿੰਤਾਜਨਕ ਖ਼ਬਰ: ਚੰਡੀਗੜ੍ਹ 'ਚ ਰੋਜ਼ਾਨਾ ਲਾਪਤਾ ਹੋ ਰਹੀਆਂ ਹਨ 3-4 ਕੁੜੀਆਂ, ਅੰਕੜੇ ਕਰਨਗੇ ਹੈਰਾਨ

ਰਾਹੁਲ ਨੇ ਅੱਜ ਯੁਵਾ ਕਾਂਗਰਸ ਦੇ 'ਬਿਹਤਰ ਭਾਰਤ ਦੀ ਬੁਨਿਆਦ 'ਤੇ ਸਾਰਿਆਂ ਦਾ ਹੱਕ ਅਤੇ ਸਾਰਿਆਂ ਦੀ ਜ਼ਿੰਮੇਵਾਰੀ' ਵਿਸ਼ੇ 'ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਵਰਚੁਅਲ ਆਧਾਰ 'ਤੇ ਸੰਬੋਧਿਤ ਕਰਦਿਆਂ ਕਿਹਾ ਕਿ ਦੇਸ਼ ਭਾਜਪਾ, RSS ਅਤੇ ਕਾਂਗਰਸ ਦੀ ਵਿਚਾਰਧਾਰਾ 'ਚ ਵੰਡਿਆ ਗਿਆ ਹੈ। ਸੱਤਾ ਲਈ ਇਹ ਮਣੀਪੁਰ ਨੂੰ ਸਾੜ ਦੇਣਗੇ, ਸਾਰੇ ਦੇਸ਼ ਨੂੰ ਸਾੜ ਦੇਣਗੇ। ਇਨ੍ਹਾਂ ਨੂੰ ਦੇਸ਼ ਦੇ ਦੁੱਖ ਅਤੇ ਦਰਦ ਤੋਂ ਕਈ ਫਰਕ ਨਹੀਂ ਪੈਂਦਾ। ਦੇਸ਼ ਦੇ ਕਿਸੇ ਨਾਗਰਿਕ ਨੂੰ ਸੱਟ ਲੱਗਦੀ ਹੈ ਤਾਂ ਤੁਹਾਡੇ ਦਿਲ ਨੂੰ ਵੀ ਸੱਟ ਲੱਗਦੀ ਹੈ ਪਰ BJP-RSS ਦੇ ਲੋਕਾਂ ਨੂੰ ਕੋਈ ਦੁੱਖ ਨਹੀਂ, ਕੋਈ ਦਰਦ ਨਹੀਂ ਹੋ ਰਿਹਾ ਕਿਉਂਕਿ ਇਹ ਹਿੰਦੋਸਤਾਨ ਨੂੰ ਵੰਡਣ ਦਾ ਕੰਮ ਕਰ ਰਹੇ ਹਨ। 

ਇਹ ਵੀ ਪੜ੍ਹੋ- ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੇ ਮਨਜਿੰਦਰ ਸਿਰਸਾ, ਕਿਹਾ-ਤੁਹਾਡੇ ਪਰਿਵਾਰ ਦੇ ਖ਼ੂਨ 'ਚ ਹੈ ਕਤਲੇਆਮ

ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਹਮਲਾ ਕੀਤਾ ਅਤੇ ਕਿਹਾ ਕਿ ਵਿਰੋਧੀ ਧਿਰ ਦੇ ਗਠਜੋੜ ਨੇ ਇਕ ਨਾਂ ਇੰਡੀਆ ਚੁਣਿਆ ਪਰ ਮੋਦੀ ਜੀ ਨੂੰ ਇੰਨਾ ਘਮੰਡ ਹੈ ਕਿ ਉਨ੍ਹਾਂ ਨੇ ਇਹ ਵੀ ਨਹੀਂ ਸੋਚਿਆ ਕਿ ਉਹ ਪਵਿੱਤਰ ਸ਼ਬਦ ਇੰਡੀਆ ਨੂੰ ਗਾਲ੍ਹਾਂ ਦੇ ਰਹੇ ਹਨ। ਪ੍ਰਧਾਨ ਮੰਤਰੀ ਮਣੀਪੁਰ ਲਈ ਕੀ ਕਰ ਰਹੇ ਹਨ? ਉਹ ਮਣੀਪੁਰ ਬਾਰੇ ਕੁਝ ਬੋਲ ਕਿਉਂ ਨਹੀਂ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਮੋਦੀ ਜੀ ਨੂੰ ਮਣੀਪੁਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਨੇ ਹੀ ਮਣੀਪੁਰ ਨੂੰ ਸਾੜਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News