ਲੋਕ ਸਭਾ ਚੋਣਾਂ 2024: ਭਾਜਪਾ ਨੇ ਜਾਰੀ ਕੀਤੀ 195 ਉਮੀਦਵਾਰਾਂ ਦੀ ਪਹਿਲੀ ਸੂਚੀ, PM ਮੋਦੀ ਵਾਰਾਣਸੀ ਤੋਂ ਲੜਨਗੇ ਚੋਣ

Saturday, Mar 02, 2024 - 07:18 PM (IST)

ਲੋਕ ਸਭਾ ਚੋਣਾਂ 2024: ਭਾਜਪਾ ਨੇ ਜਾਰੀ ਕੀਤੀ 195 ਉਮੀਦਵਾਰਾਂ ਦੀ ਪਹਿਲੀ ਸੂਚੀ, PM ਮੋਦੀ ਵਾਰਾਣਸੀ ਤੋਂ ਲੜਨਗੇ ਚੋਣ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ 195 ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪੀ.ਐੱਮ. ਮੋਦੀ ਸਮੇਤ 34 ਕੇਂਦਰੀ ਮੰਤਰੀਆਂ ਦੇ ਨਾਂ ਸ਼ਾਮਲ ਹਨ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 29 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ 'ਚ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ 16 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਂ ਫਾਈਨਲ ਕੀਤੇ ਗਏ ਸਨ, ਜਿਨ੍ਹਾਂ ਦਾ ਅਸੀਂ ਅੱਜ ਐਲਾਨ ਕਰ ਰਹੇ ਹਾਂ। ਵਿਨੋਦ ਤਾਵੜੇ ਨੇ ਕਿਹਾ ਕਿ ਪੀ.ਐੱਮ. ਮੋਦੀ ਇੱਕ ਵਾਰ ਫਿਰ ਵਾਰਾਣਸੀ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ 34 ਮੰਤਰੀਆਂ ਨੂੰ ਵੀ ਪਾਰਟੀ ਨੇ ਚੋਣ ਮੈਦਾਨ 'ਚ ਉਤਾਰਿਆ ਹੈ।

ਭਾਜਪਾ ਦੀ ਪਹਿਲੀ ਸੂਚੀ ਵਿੱਚ ਉੱਤਰ ਪ੍ਰਦੇਸ਼ ਦੀਆਂ 51, ਪੱਛਮੀ ਬੰਗਾਲ ਦੀਆਂ 20, ਮੱਧ ਪ੍ਰਦੇਸ਼ ਦੀਆਂ 24, ਗੁਜਰਾਤ ਦੀਆਂ 15, ਰਾਜਸਥਾਨ ਦੀਆਂ 15, ਕੇਰਲ ਦੀਆਂ 12, ਤੇਲੰਗਾਨਾ ਦੀਆਂ 9, ਅਸਮ ਦੀਆਂ 11, ਝਾਰਖੰਡ ਦੀਆਂ 11, ਛੱਤੀਸਗੜ੍ਹ ਦੀਆਂ 11, ਦਿੱਲੀ ਦੀਆਂ 5, ਜੰਮੂ-ਕਸ਼ਮੀਰ ਦੀਆਂ 5, ਉੱਤਰਾਖੰਡ ਦੀਆਂ 3, ਅਰੁਣਾਚਲ ਦੀਆਂ 2, ਗੋਆ ਦੀ 1, ਤ੍ਰਿਪੁਰਾ ਦੀ 1, ਅੰਡੇਮਾਨ ਦੀ 1, ਦਮਨ ਅਤੇ ਦੀਵ ਦੀ 1 ਸੀਟਾਂ ਲਈ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਭਾਜਪਾ ਦੀ ਪਹਿਲੀ ਸੂਚੀ ਵਿੱਚ 28 ਔਰਤਾਂ, 27 ਐੱਸ.ਟੀ., 18 ਐੱਸ.ਟੀ. ਅਤੇ 18 ਓ.ਬੀ.ਸੀ. ਅਤੇ 47 ਨੌਜਵਾਨ ਨੇਤਾ ਸ਼ਾਮਲ ਹਨ, ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਲਈ ਟਿਕਟਾਂ ਮਿਲੀਆਂ ਹਨ।

ਅਮਿਤ ਸ਼ਾਹ ਇਸ ਵਾਰ ਵੀ ਗਾਂਧੀਨਗਰ ਤੋਂ ਲੜਨਗੇ ਚੋਣ

ਕੇਂਦਰੀ ਮੰਤਰੀ ਅਮਿਤ ਸ਼ਾਹ ਗਾਂਧੀਨਗਰ ਤੋਂ, ਮਨਸੁਖ ਮਾਂਡਵੀਆ ਪੋਰਬੰਦਰ ਤੋਂ, ਰਾਜਨਾਥ ਸਿੰਘ ਲਖਨਊ ਤੋਂ, ਜਤਿੰਦਰ ਸਿੰਘ ਊਧਮਪੁਰ ਤੋਂ, ਕਿਰਨ ਰਿਜਿਜੂ ਅਰੁਣਾਚਲ ਪੂਰਬੀ ਤੋਂ, ਸਰਬਾਨੰਦ ਸੋਨੋਵਾਲ ਅਸਾਮ ਦੇ ਤਾਪੀਰ ਪਿੰਡ ਡਿਬਰੂਗੜ੍ਹ ਤੋਂ, ਸੰਜੀਵ ਬਾਲਿਆਨ ਮੁਜ਼ੱਫਰਨਗਰ ਤੋਂ ਲੋਕ ਸਭਾ ਚੋਣ ਲੜਨਗੇ। ਗੁਜਰਾਤ ਦੀਆਂ ਹੋਰ ਸੀਟਾਂ 'ਤੇ ਵਿਨੋਦ ਚਾਵੜਾ ਕੱਛ ਤੋਂ, ਮਨਸੁਖ ਵਸਾਵਾ ਭਰੂਚ ਤੋਂ ਅਤੇ ਸੀ.ਆਰ. ਪਾਟਿਲ ਨਵਸਾਰੀ ਤੋਂ ਚੋਣ ਲੜਨਗੇ। ਛੱਤੀਸਗੜ੍ਹ 'ਚ ਸਰੋਜ ਪਾਂਡੇ ਕੋਰਬਾ ਤੋਂ, ਵਿਜੇ ਬਘੇਲ ਦੁਰਗ ਤੋਂ, ਬ੍ਰਿਜਮੋਹਨ ਅਗਰਵਾਲ ਰਾਏਪੁਰ ਤੋਂ ਚੋਣ ਲੜਨਗੇ। ਜੁਗਲ ਕਿਸ਼ੋਰ ਸ਼ਰਮਾ ਜੰਮੂ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ। ਮਨੀਸ਼ ਜੈਸਵਾਲ ਹਜ਼ਾਰੀਬਾਗ ਤੋਂ ਚੋਣ ਲੜਨਗੇ। ਜਯੰਤ ਸਿਨਹਾ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਹਨ।

ਦਿੱਲੀ ਦੀਆਂ 5 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ

ਭਾਜਪਾ ਨੇ ਦਿੱਲੀ ਦੀਆਂ 5 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਚਾਂਦਨੀ ਚੌਕ ਤੋਂ ਪ੍ਰਵੀਨ ਖੰਡੇਲਵਾਲ, ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾੜੀ, ਕੇਂਦਰੀ ਦਿੱਲੀ ਤੋਂ ਬੰਸੂਰੀ ਸਵਰਾਜ, ਪੱਛਮੀ ਦਿੱਲੀ ਤੋਂ ਕਮਲਕੀਤ ਸਹਿਰਾਵਤ ਅਤੇ ਦੱਖਣੀ ਦਿੱਲੀ ਸੀਟ ਤੋਂ ਰਾਮਵੀਰ ਬਿਧੂੜੀ ਨੂੰ ਉਮੀਦਵਾਰ ਬਣਾਇਆ ਹੈ।


author

Rakesh

Content Editor

Related News