ਭਲਕੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ, ਧਿਆਨ ਦੇਣ ਲੋਕ
Saturday, Dec 28, 2024 - 12:21 PM (IST)
 
            
            ਮਾਨਸਾ (ਸੰਦੀਪ ਮਿੱਤਲ) : ਮਾਨਸਾ ਜ਼ਿਲ੍ਹੇ ਦੇ ਲੋਕਾਂ ਲਈ ਅਹਿਮ ਖ਼ਬਰ ਹੈ। ਦਰਅਸਲ ਭਲਕੇ ਮਤਲਬ ਕਿ 29 ਦਸੰਬਰ ਨੂੰ ਲੰਬਾ ਪਾਵਰਕੱਟ ਲੱਗਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 66 ਕੇ. ਵੀ. ਗਰਿੱਡ ਕੋਟਧਰਮੂ ਤੋਂ ਚੱਲਦੇ 11 ਕੇ. ਵੀ. ਹੀਰੇਵਾਲਾ ਯੂ. ਪੀ. ਐੱਸ. ਫੀਡਰ ਦੀ ਸਪਲਾਈ 29 ਦਸੰਬਰ ਦਿਨ ਐਤਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ।
ਇਹ ਵੀ ਪੜ੍ਹੋ : ਸਾਲ-2025 'ਚ ਕਦੋਂ-ਕਦੋਂ ਹੋਣਗੀਆਂ ਸਰਕਾਰੀ ਛੁੱਟੀਆਂ, ਜਾਰੀ ਹੋਇਆ ਕੈਲੰਡਰ
ਇਹ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਨਾਲ ਪਿੰਡ ਨੰਗਲ ਕਲਾਂ ਅਤੇ ਨੰਗਲ ਖੁਰਦ ਤੋਂ ਇਲਾਵਾ ਹੋਰ ਵੀ ਕਈ ਇਲਾਕੇ ਪ੍ਰਭਾਵਿਤ ਰਹਿਣਗੇ।
ਇਹ ਵੀ ਪੜ੍ਹੋ : Social Media 'ਤੇ ਆਹ ਕੰਮ ਕਰਨ ਵਾਲੇ ਸਾਵਧਾਨ! ਰੱਦ ਹੋ ਸਕਦੈ ਲਾਇਸੈਂਸ
ਇਹ ਜਾਣਕਾਰੀ ਐੱਸ. ਡੀ. ਓ. ਸ਼ਹਿਰੀ ਸਬ ਡਵੀਜ਼ਨ ਮਾਨਸਾ ਇੰਜੀਨੀਅਰ ਗੁਰਬਖਸ਼ ਸਿੰਘ ਨੇ ਦਿੱਤੀ। ਇਸ ਦੌਰਾਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 

 
                     
                             
                             
                             
                             
                             
                             
                             
                             
                             
                             
                             
                            