ਠੰਡ ਨੇ ਫੜ੍ਹਿਆ ਜ਼ੋਰ, ਲੋਕ ਘਰਾਂ ''ਚ ਦੁਬਕੇ
Monday, Jan 06, 2025 - 05:21 PM (IST)
ਬਠਿੰਡਾ (ਸੁਖਵਿੰਦਰ) : ਇਕ ਵਾਰ ਫਿਰ ਤੋਂ ਠੰਡ ਨੇ ਜ਼ੋਰ ਫੜ੍ਹ ਲਿਆ ਹੈ। ਸੋਮਵਾਰ ਨੂੰ ਵੀ ਲੋਕਾਂ ਨੂੰ ਥੋੜ੍ਹਾ ਸਮਾਂ ਸੂਰਜ ਦੇਵਤਾ ਦੇ ਦਰਸ਼ਨ ਹੋਏ ਅਤੇ ਫਿਰ ਹਨ੍ਹੇਰਾ ਛਾਇਆ ਰਿਹਾ। ਸਾਰਾ ਦਿਨ ਲੋਕ ਕੰਬਦੇ ਦਿਖਾਈ ਦਿੱਤੇ। ਲੋਕਾਂ ਵਲੋਂ ਅੱਗ ਬਾਲ ਕੇ ਠੰਡ ਤੋਂ ਰਾਹਤ ਪਾਈ ਗਈ, ਭਾਵੇਂ ਕਿ ਸੋਮਵਾਰ ਨੂੰ ਧੁੰਦ ਘੱਟ ਰਹੀ ਪਰ ਲੋਕ ਠੰਡ ਵਿਚ ਕੰਬਦੇ ਦਿਖਾਈ ਦਿੱਤੇ।
ਬਜ਼ਾਰਾਂ ਵਿਚ ਵੀ ਰੌਣਕ ਘੱਟ ਰਹੀ ਅਤੇ ਲੋਕ ਆਪਣੇ ਘਰਾਂ ਅਤੇ ਦੁਕਾਨਾ ਵਿਚ ਹੀ ਅੱਗ ਸੇਕਦੇ ਦਿਖਾਈ ਦਿੱਤੇ। ਮੌਸਮ ਵਿਭਾਗ ਵਲੋਂ ਜਾਰੀ ਕੀਤੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਕੁੱਝ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਾਨਾ ਹੈ। ਠੰਡ ਕਾਰਨ ਲੋਕਾਂ ਵਲੋਂ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਜ਼ਰੂਰ ਕੀਤੀ ਗਈ। ਕਈ ਥਾਵਾਂ 'ਤੇ ਸੰਸਥਾ ਵਲੋਂ ਅੱਗ ਬਾਲ ਕੇ ਬੇਸਹਾਰਾਂ ਲੋਕਾ ਨੂੰ ਠੰਡ ਤੋਂ ਬਚਾਇਆ ਗਿਆ।