Goodbye 2024 ; ਭਾਰਤ 'ਚ ਵੀ ਨਵੇਂ ਸਾਲ ਨੇ ਦਿੱਤੀ ਦਸਤਕ, ਪੂਰੇ ਦੇਸ਼ 'ਚ ਮਨਾਇਆ ਜਾ ਰਿਹਾ ਜਸ਼ਨ
Wednesday, Jan 01, 2025 - 12:52 AM (IST)
ਜਲੰਧਰ- ਦੁਨੀਆ ਨੇ ਸਾਲ 2024 ਨੂੰ ਅਲਵਿਦਾ ਕਹਿ ਕੇ ਸਾਲ 2025 ਦਾ ਨਿੱਘਾ ਸਵਾਗਤ ਕੀਤਾ। ਨਵੇਂ ਸਾਲ ਨੇ ਆਸਟ੍ਰੇਲੀਆ-ਨਿਊਜ਼ੀਲੈਂਡ ਤੇ ਜਾਪਾਨ ਵਰਗੇ 40 ਤੋਂ ਵੱਧ ਦੇਸ਼ਾਂ ਤੋਂ ਬਾਅਦ ਹੁਣ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਇਸ ਮੌਕੇ ਦੇਸ਼ ਭਰ 'ਚ ਲੋਕਾਂ ਨੇ 12 ਵਜਦੇ ਹੀ ਪਟਾਕੇ ਵਜਾ ਕੇ ਨਵੇਂ ਸਾਲ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਇਹ ਜਸ਼ਨ ਮਨਾਉਣ ਦਾ ਸਮਾਂ ਹੈ, ਅਤੀਤ ਨੂੰ ਪਿੱਛੇ ਛੱਡਣਾ ਅਤੇ ਇੱਕ ਸੁਨਹਿਰੇ ਭਵਿੱਖ ਦੀ ਉਮੀਦ ਨਾਲ ਅੱਗੇ ਵਧਣਾ ਹੈ।
ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਸਮਾਂ ਖੇਤਰਾਂ ਕਾਰਨ, ਹਰ ਦੇਸ਼ ਦਾ ਨਵਾਂ ਸਾਲ ਵੱਖਰੇ ਸਮੇਂ 'ਤੇ ਸ਼ੁਰੂ ਹੁੰਦਾ ਹੈ। ਨਵਾਂ ਸਾਲ ਸਭ ਤੋਂ ਪਹਿਲਾਂ ਕਿਰੀਤੀਮਾਤੀ ਟਾਪੂ (ਕ੍ਰਿਸਮਸ ਟਾਪੂ) ਵਿੱਚ ਮਨਾਇਆ ਗਿਆ ਸੀ। ਇਹ ਟਾਪੂ ਕਿਰੀਬਾਤੀ ਗਣਰਾਜ ਦਾ ਹਿੱਸਾ ਹੈ। ਇਹ ਭਾਰਤ ਤੋਂ 7.30 ਘੰਟੇ ਅੱਗੇ ਹੈ। ਕੁੱਲ 41 ਦੇਸ਼ ਭਾਰਤ ਤੋਂ ਪਹਿਲਾਂ ਨਵਾਂ ਸਾਲ ਮਨਾਉਂਦੇ ਹਨ। ਨਿਊਜ਼ੀਲੈਂਡ ਵਾਸੀਆਂ ਨੇ ਵੀ ਸਾਲ 2025 ਦਾ ਜ਼ੋਰਦਾਰ ਸਵਾਗਤ ਕੀਤਾ।