ਭਾਜਪਾ ਨੂੰ ਫੰਡ ਦੇਣ ’ਚ ਚੋਣ ਟਰੱਸਟ, ਸੋਲਰ ਤੇ ਵੈਕਸੀਨ ਕੰਪਨੀਆਂ ਸਭ ਤੋਂ ਅੱਗੇ

Monday, Dec 30, 2024 - 11:11 AM (IST)

ਭਾਜਪਾ ਨੂੰ ਫੰਡ ਦੇਣ ’ਚ ਚੋਣ ਟਰੱਸਟ, ਸੋਲਰ ਤੇ ਵੈਕਸੀਨ ਕੰਪਨੀਆਂ ਸਭ ਤੋਂ ਅੱਗੇ

ਜਲੰਧਰ (ਵਿਸ਼ੇਸ਼)-ਇਸ ਸਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕੁੱਲ੍ਹ 2,244 ਕਰੋੜ ਰੁਪਏ ਦਾ ਫੰਡ ਮਿਲਿਆ ਹੈ, ਜਿਸ ਵਿਚ ਦੇਸ਼ ਦੀਆਂ ਵੱਡੀਆਂ ਕੰਪਨੀਆਂ ਨੇ ਅਹਿਮ ਯੋਗਦਾਨ ਪਾਇਆ ਹੈ। ਰਿਪੋਰਟ ਮੁਤਾਬਕ ਇਸ ਵੱਡੀ ਰਕਮ ਵਿਚੋਂ ਅੱਧੇ ਤੋਂ ਵੱਧ ਫੰਡ 3 ਵੱਡੀਆਂ ਕੰਪਨੀਆਂ ਨੇ ਦਿੱਤਾ ਹੈ।
ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਕੰਪਨੀਆਂ
ਭਾਜਪਾ ਨੂੰ ਮਿਲੇ ਫੰਡ ਦਾ ਸਭ ਤੋਂ ਵੱਡਾ ਹਿੱਸਾ 2 ਚੋਣ ਟਰੱਸਟਾਂ, 1 ਸੂਰਜੀ ਊਰਜਾ ਕੰਪਨੀ ਅਤੇ 1 ਵੈਕਸੀਨੇਸ਼ਨ ਕੰਪਨੀ ਤੋਂ ਆਇਆ ਹੈ।
ਪਰੂਡੈਂਟ ਇਲੈਕਟੋਰਲ ਟਰੱਸਟ : ਇਸ ਟਰੱਸਟ ਨੇ ਪਾਰਟੀ ਨੂੰ ਸਭ ਤੋਂ ਵੱਧ 723.67 ਕਰੋੜ ਰੁਪਏ ਦਾ ਫੰਡ ਦਿੱਤਾ ਹੈ। ਇਹ ਫੰਡ ਪਾਰਟੀ ਦੇ ਕੁੱਲ ਫੰਡ ਦਾ ਅਹਿਮ ਹਿੱਸਾ ਹੈ।
ਟ੍ਰਾਇੰਫ ਇਲੈਕਟੋਰਲ ਟਰੱਸਟ : ਇਸ ਟਰੱਸਟ ਨੇ ਭਾਜਪਾ ਨੂੰ 127.50 ਕਰੋੜ ਰੁਪਏ ਦਾ ਫੰਡ ਦਿੱਤਾ ਹੈ, ਜੋ ਕਿ ਦੂਸਰੇ ਨੰਬਰ ’ਤੇ ਹੈ।
ਏ. ਸੀ. ਐੱਮ. ਈ. (ਸੂਰਜੀ ਊਰਜਾ ਕੰਪਨੀ) : ਗੁੜਗਾਓਂ ਸਥਿਤ ਸੋਲਰ ਐਨਰਜੀ ਕੰਪਨੀ ਏ. ਸੀ. ਐੱਮ. ਈ. ਨੇ ਪਾਰਟੀ ਨੂੰ 51 ਕਰੋੜ ਰੁਪਏ ਦਾ ਫੰਡ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਅਜੇ ਹੋਰ ਜ਼ੋਰ ਫੜੇਗੀ ਸੀਤ ਲਹਿਰ, ਮੌਸਮ ਵਿਭਾਗ ਨੇ 3 ਦਿਨਾਂ ਲਈ ਕਰ 'ਤੀ ਵੱਡੀ ਭਵਿੱਖਬਾਣੀ

ਪ੍ਰਮੁੱਖ ਕੰਪਨੀਆਂ ਦਾ ਯੋਗਦਾਨ
ਇਸ ਤੋਂ ਇਲਾਵਾ ਕੁਝ ਹੋਰ ਕੰਪਨੀਆਂ ਅਤੇ ਉਦਯੋਗਪਤੀ ਵੀ ਇਸ ਫੰਡ ਵਿਚ ਸ਼ਾਮਲ ਰਹੇ ਹਨ :
* ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ ਅਤੇ ਦਿਨੇਸ਼ ਆਰ. ਅਗਰਵਾਲ ਇਨਫਰਾਕਾਨ ਪ੍ਰਾਈਵੇਟ ਲਿਮਟਿਡ ਵਰਗੀਆਂ ਕੰਪਨੀਆਂ ਨੇ 50-50 ਕਰੋੜ ਰੁਪਏ ਦਾ ਯੋਗਦਾਨ ਪਾਇਆ।
* ਫਾਰਮਾਸਿਊਟੀਕਲਜ਼ ਕੰਪਨੀਆਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ, ਜਿਨ੍ਹਾਂ ’ਚ ਜ਼ਾਈਡਸ ਹੈਲਥਕੇਅਰ ਲਿਮਟਿਡ (25.05 ਕਰੋੜ ਰੁਪਏ), ਮੈਕਲਿਓਡਜ਼ ਫਾਰਮਾਸਿਊਟੀਕਲਜ਼ ਲਿਮਟਿਡ ਅਤੇ ਇੰਟਾਸ ਫਾਰਮਾਸਿਊਟੀਕਲਜ਼ ਲਿਮਟਿਡ (25 ਕਰੋੜ ਰੁਪਏ) ਸ਼ਾਮਲ ਹਨ।
* ਅਜੰਤਾ ਫਾਰਮਾਸਿਊਟੀਕਲਜ਼ ਲਿਮਟਿਡ, ਟ੍ਰੋਇਕਾ ਤੇ ਕੈਡੀਲਾ ਨੇ 5-5 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।

ਇਹ ਵੀ ਪੜ੍ਹੋ- ਸੜਕਾਂ 'ਤੇ ਨਹੀਂ ਦੌੜਨਗੀਆਂ ਸਰਕਾਰੀ ਬੱਸਾਂ, ਪੰਜਾਬ ਬੰਦ ਦੀ ਕਾਲ ਦਰਮਿਆਨ ਹੋ ਗਿਆ ਵੱਡਾ ਐਲਾਨ

ਨਿੱਜੀ ਯੋਗਦਾਨ
ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਵੀ ਪਾਰਟੀ ਨੂੰ ਦਾਨ ਵਜੋਂ ਵੱਡੀ ਰਕਮ ਦਿੱਤੀ ਹੈ। ਇਨ੍ਹਾਂ ਵਿਚ ਪੰਕਜ ਕੁਮਾਰ ਸਿੰਘ ਨੇ ਸਭ ਤੋਂ ਵੱਧ 15 ਕਰੋੜ ਰੁਪਏ, ਰਮੇਸ਼ ਕੁਲਕਰਨੀ ਨੇ 12 ਕਰੋੜ ਰੁਪਏ ਅਤੇ ਸੁਨੀਲ ਵਾਚਾਨੀ ਨੇ 10 ਕਰੋੜ ਦਾ ਯੋਗਦਾਨ ਪਾਇਆ ਹੈ।

ਕਾਂਗਰਸ ਨੂੰ ਮਿਲਿਆ 289 ਕਰੋੜ ਦਾ ਫੰਡ
ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੂੰ 289 ਕਰੋੜ ਰੁਪਏ ਦਾ ਫੰਡ ਮਿਲਿਆ ਹੈ, ਜਿਸ ਵਿਚ ਪਰੂਡੈਂਟ ਇਲੈਕਟੋਰਲ ਟਰੱਸਟ ਦਾ ਯੋਗਦਾਨ 156.40 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 2 ਕਾਰਪੋਰੇਟ ਘਰਾਣਿਆਂ ਤੋਂ ਵੀ ਤਕਰੀਬਨ 34 ਕਰੋੜ ਰੁਪਏ ਫੰਡ ਵਜੋਂ ਪ੍ਰਾਪਤ ਹੋਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ 'ਲਾਕਡਾਊਨ', 9 ਘੰਟੇ ਰਹੇਗਾ ਸਭ ਕੁਝ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News