ਵੱਡੀ ਖ਼ਬਰ: ਕਿਸਾਨ ਅੰਦੋਲਨ ''ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਮਿਲੀ ਸਰਕਾਰੀ ਨੌਕਰੀ, ਜਾਣੋ ਪੂਰੀ ਸੂਚੀ

Friday, Jan 03, 2025 - 04:24 PM (IST)

ਵੱਡੀ ਖ਼ਬਰ: ਕਿਸਾਨ ਅੰਦੋਲਨ ''ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਮਿਲੀ ਸਰਕਾਰੀ ਨੌਕਰੀ, ਜਾਣੋ ਪੂਰੀ ਸੂਚੀ

ਜਲੰਧਰ- ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਵਿਚ ਕਿਸਾਨ ਅੰਦੋਲਨ ਦੌਰਾਨ 700 ਤੋਂ ਵਧ ਕਿਸਾਨ ਸ਼ਹੀਦ ਹੋਏ ਸਨ। ਸਰਕਾਰ ਨਾਲ ਹੋਏ ਸਮਝੌਤੇ ਤਹਿਤ ਜਿਹੜੇ ਕਿਸਾਨ ਅਤੇ ਖੇਤ ਮਜ਼ਦੂਰ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਹੋਰ ਆਰਥਿਕ ਮਦਦ ਕੀਤੀ ਗਈ ਹੈ। 

ਇਸ ਦੇ ਤਹਿਤ ਹੁਣ 18 ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਵਿਚ ਕਲਰਕ ਦੀ ਨੌਕਰੀ ਦਿੱਤੀ ਗਈ ਹੈ। ਹੁਣ ਜ਼ਿਲ੍ਹਿਆਂ ਵਿਚ ਨੌਕਰੀ ਜੁਆਇਨਿੰਗ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਨ੍ਹਾਂ 18 ਪਰਿਵਾਰਕ ਮੈਂਬਰਾਂ ਵਿਚੋਂ ਜਲੰਧਰ ਨੂੰ 8 ਕਲਰਕ ਮਿਲੇ ਹਨ। ਪੰਜਾਬ ਸਰਕਾਰ ਦੇ ਮਾਲ ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ, ਉਸ ਦੇ ਤਹਿਤ 18 ਵਾਰਸਾਂ ਨੂੰ ਗਰੁੱਪ ਸੀ ਵਿਚ ਰੁਜ਼ਗਾਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਨਹੀਂ ਆਉਣਗੀਆਂ ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਸਣੇ ਕਈ ਟਰੇਨਾਂ, ਪੜ੍ਹੋ ਪੂਰੀ ਲਿਸਟ

ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਬਰਨਾਲਾ, ਜਲੰਧਰ, ਪਟਿਆਲਾ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਨੂੰ ਭੇਜੀ ਗਈ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਮਹੀਨੇ ਵਿਚ ਪੱਤਰ ਜਾਰੀ ਕਰਦੇ ਹੋਏ ਮ੍ਰਿਤਕ ਕਿਸਾਨਾਂ ਦੇ 18 ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿੱਤੀ ਗਈ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਵਿਚੋਂ ਕਿਸੇ ਨੇ ਜਲੰਧਰ ਵਿਚ ਜੁਆਇਨਿੰਗ ਨਹੀਂ ਕੀਤੀ ਹੈ। ਉਮੀਦ ਹੈ ਕਿ ਅਗਲੇ ਹਫ਼ਤੇ ਤੱਕ ਸਾਰੇ ਉਮੀਦਵਾਰ ਕਲਰਕ ਦੀ ਨੌਕਰੀ ਜੁਆਇਨ ਕਰਨਗੇ। 

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਹਾਦਸਾ, ਮਨਾਲੀ ਜਾ ਰਹੀ ਵਿਦਿਆਰਥੀਆਂ ਨਾਲ ਭਰੀ ਬੱਸ ਖੇਤਾਂ 'ਚ ਪਲਟੀ, ਮਚਿਆ ਚੀਕ-ਚਿਹਾੜਾ

ਮ੍ਰਿਤਕ ਕਿਸਾਨ  ਵਾਰਿਸ/ਰਿਸ਼ਤਾ ਸਬੰਧਤ ਜ਼ਿਲ੍ਹਾ  ਇਥੇ ਮਿਲੀ ਨੌਕਰੀ 
ਸੁਖਵਿੰਦਰ ਸਿੰਘ  ਰਣਦੀਪ ਸਿੰਘ (ਪੁੱਤਰ)  ਸੰਗਰੂਰ ਜਲੰਧਰ
ਭਾਨ ਸਿੰਘ  ਰਾਜਿੰਦਰ ਸਿੰਘ (ਪੋਤਰਾ)  ਸੰਗਰੂਰ ਜਲੰਧਰ
ਨਵਜੋਤ ਸਿੰਘ  ਸਤਵੀਰ ਕੌਰ (ਪਤਨੀ)  ਬਠਿੰਡਾ  ਜਲੰਧਰ
ਰਾਮ ਸ਼ਰਣ  ਕੰਵਲਇੰਦਰ ਪਰਾਸ਼ਰ (ਪੁੱਤਰ)  ਪਟਿਆਲਾ  ਜਲੰਧਰ
ਕਰਨੈਲ ਸਿੰਘ  ਜਸਪ੍ਰੀਤ ਕੌਰ (ਪੁੱਤਰੀ)  ਮਲੇਰਕੋਟਲਾ  ਜਲੰਧਰ
ਸੁਖਪਾਲ ਕੌਰ ਅਰਸ਼ਦੀਪ ਸਿੰਘ (ਪੁੱਤਰ)  ਮਾਨਸਾ  ਜਲੰਧਰ
ਯਾਦਵਿੰਦਰ ਸਿੰਘ  ਇੰਦਰਜੀਤ ਸਿੰਘ (ਭਰਾ)  ਮਾਨਸਾ  ਜਲੰਧਰ
ਮੇਜਰ ਸਿੰਘ  ਗੁਰਪ੍ਰੀਤ ਸਿੰਘ (ਪੁੱਤਰ)  ਫਰੀਦਕੋਟ ਜਲੰਧਰ
ਹਰਦੀਪ ਸਿੰਘ  ਪ੍ਰਭਜੋਤ ਕੌਰ (ਪੁੱਤਰੀ)  ਮੋਗਾ ਕਪੂਰਥਲਾ
ਜਗਰੂਪ ਸਿੰਘ  ਨਿਰਮਲ ਸਿੰਘ (ਪੁੱਤਰ)  ਮਾਨਸਾ ਕਪੂਰਥਲਾ
ਗੁਰਦਿਆਲ ਸਿੰਘ  ਜਗਰੂਪ ਸਿੰਘ (ਪੁੱਤਰ) ਸ੍ਰੀ ਮੁਕਤਸਰ ਸਾਹਿਬ  ਕਪੂਰਥਲਾ
ਜਗਪਾਲ ਸਿੰਘ ਰੂਪਜੀਤ ਕੌਰ (ਪਤਨੀ)  ਸੰਗਰੂਰ  ਬਰਨਾਲਾ 
ਲਾਭ ਸਿੰਘ  ਭੁਪਿੰਦਰ ਸਿੰਘ (ਪੋਤਰਾ)  ਸੰਗਰੂਰ   ਬਰਨਾਲਾ 
ਮਨਜੀਤ ਕੌਰ  ਜਸਵਿੰਦਰ ਸਿੰਘ (ਪੁੱਤਰ)  ਬਠਿੰਡਾ ਪਟਿਆਲਾ 
ਲਖਬੀਰ ਸਿੰਘ  ਅਮਨਪ੍ਰੀਤ ਸਿੰਘ (ਪੁੱਤਰ) ਰੂਪਨਗਰ ਐੱਸ.ਬੀ.ਐੱਸ.
ਯਸ਼ਪਾਲ ਸਿੰਘ  ਸੁਪ੍ਰੀਤ ਕੌਰ ਪਾਂਡੇ (ਪੁੱਤਰੀ)  ਬਰਨਾਲਾ ਫਤਿਹਗੜ੍ਹ ਸਾਹਿਬ 
ਮੋਹਿੰਦਰ ਸਿੰਘ  ਜਗਪਿੰਦਰ ਸਿੰਘ (ਪੁੱਤਰ)  ਲੁਧਿਆਣਾ ਮਲੇਰਕੋਟਲਾ 
ਮੱਘਰ ਸਿੰਘ  ਜਸਬੀਰ ਸਿੰਘ (ਪੁੱਤਰ)  ਸੰਗਰੂਰ  ਸੰਗਰੂਰ 

ਇਹ ਵੀ ਪੜ੍ਹੋ-  ਜਲੰਧਰ 'ਚ ਵੱਡੀ ਘਟਨਾ, ਰੇਲਵੇ ਫਾਟਕ ਕੋਲ ਗੈਂਗਵਾਰ, ਚੱਲੀਆਂ ਤਾੜ-ਤਾੜ ਗੋਲ਼ੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


 


author

shivani attri

Content Editor

Related News