ਮਨੋਰੰਜਨ ਕਾਲੀਆ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਕੀਤੀ ਇਹ ਖ਼ਾਸ ਮੰਗ
Tuesday, Jan 07, 2025 - 07:49 PM (IST)
ਜਲੰਧਰ (ਗੁਲਸ਼ਨ)– ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਮਨੋਰੰਜਨ ਕਾਲੀਆ ਨੇ ਭਾਰਤੀ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖ ਕੇ ਵੋਟਰ ਸੂਚੀ ਨੂੰ ਅਪਡੇਟ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੂੰ ਜਨਮ ਅਤੇ ਮੌਤ ਰਜਿਸਟਰਾਰ ਨਾਲ ਅਪਡੇਟ ਦਾ ਇਕ ਢਾਂਚਾ ਵਿਕਸਿਤ ਕਰਨਾ ਚਾਹੀਦਾ ਹੈ ਤਾਂ ਜੋ ਨਗਰ ਨਿਗਮਾਂ, ਪ੍ਰਾਇਮਰੀ ਹੈਲਥ ਕੇਂਦਰਾਂ ਵਿਚ ਸਥਿਤ ਜਨਮ ਅਤੇ ਮੌਤ ਰਜਿਸਟਰਾਰ ਦੇ ਦਫਤਰਾਂ ਵਿਚ ਰਜਿਸਟਰਡ ਮੌਤ ਦੀ ਨਿਯਮਿਤ ਸੂਚਨਾ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਸਥਿਤ ਚੋਣ ਕਮਿਸ਼ਨ ਦੇ ਸਬੰਧਤ ਦਫਤਰਾਂ ਨੂੰ ਉਪਲੱਬਧ ਕਰਵਾਏ ਜਾ ਸਕੇ।
ਇਹ ਵੀ ਪੜ੍ਹੋ- ਵਿਦੇਸ਼ ਗਏ ਪੁੱਤ ਦਾ ਜਨਮ ਦਿਨ ਮਨਾ ਰਿਹਾ ਸੀ ਪਰਿਵਾਰ, ਅਚਾਨਕ ਮਿਲੀ ਮਨਹੂਸ ਖ਼ਬਰ ਨੇ ਪਵਾ'ਤੇ ਵੈਣ
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਬੂਥ ਲੈਵਲ ਅਧਿਕਾਰੀ ਸਮੇਂ-ਸਮੇਂ ’ਤੇ ਮੌਤ ਜਾਂ ਟਰਾਂਸਫਰ ਹੋਏ ਵੋਟਰਾਂ ਦਾ ਸਰਵੇਖਣ ਕਰ ਕੇ ਵੋਟਰ ਸੂਚੀ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਜਾਇਦਾਦ ਵੇਚਦਾ ਹੈ ਤਾਂ ਵਿਕ੍ਰੇਤਾ ਨੂੰ ਸਬੰਧਤ ਵੋਟਰ ਸੂਚੀ ਵਿਚ ਵੇਚੇ ਜਾਣ ਵਾਲੇ ਸਥਾਨ ’ਤੇ ਰਜਿਸਟਰਡ ਆਪਣੇ ਪਰਿਵਾਰ ਦੇ ਵੋਟਾਂ ਦੇ ਬੂਥ ਲੈਵਲ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਡਿਲੀਸ਼ਨ ਦਾ ਪ੍ਰਮਾਣ ਪੱਤਰ, ਵਿਕਰੀ ਪੱਤਰ ਵੀ ਰਜਿਸਟ੍ਰੇਸ਼ਨ ਸਮੇਂ ਵਿਕਰੀ ਪੱਤਰ ਦੇ ਦਸਤਾਵੇਜ਼ਾਂ ਨਾਲ ਨੱਥੀ ਕਰਨਾ ਚਾਹੀਦਾ ਹੈ। ਕਾਲੀਆ ਨੇ ਕਿਹਾ ਕਿ ਵੋਟਰ ਸੂਚੀ ਨੂੰ ਅਪਡੇਟ ਕਰਨ ਦੀ ਕਾਰਜਪ੍ਰਣਾਲੀ ਨੂੰ ਆਸਾਨ ਬਣਾਉਣ ਲਈ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਵੱਲੋਂ ਜ਼ਰੂਰੀ ਸੋਧ ਕਰਨ ਦਾ ਨਿਰਦੇਸ਼ ਦਿੱਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਰਾਤ ਨੂੰ ਵੀ ਲੱਗਣਗੇ ਨਾਕੇ, DGP ਨੇ ਜਾਰੀ ਕਰ'ਤੇ ਸਖ਼ਤ ਨਿਰਦੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e