ਮੋਗਾ ਦੇ ਪਿੰਡ ਬੁੱਘੀਪੁਰਾ ''ਚ ਪਹਿਲੀ ਵਾਰ ਹੋਈ ਗ੍ਰਾਮ ਸਭਾ, ਸਰਪੰਚ ਦਾ ਫ਼ਰਮਾਨ ਸੁਣ ਸਭ ਦੇ ਉਡੇ ਹੋਸ਼
Friday, Jan 03, 2025 - 04:37 PM (IST)
ਮੋਗਾ (ਕਸ਼ਿਸ਼) : ਜ਼ਿਲ੍ਹਾ ਮੋਗਾ ਦੇ ਪਿੰਡ ਬੁੱਘੀਪੁਰਾ ਦੇ ਨੌਜਵਾਨ ਸਰਪੰਚ ਮਨਜੀਤ ਸਿੰਘ ਗਿੱਲ ਨੇ ਨਵੇਂ ਸਾਲ 'ਤੇ ਸਖ਼ਤ ਫ਼ਰਮਾਨ ਜਾਰੀ ਕੀਤਾ ਹੈ। ਦਰਅਸਲ ਨਵੇਂ ਸਾਲ 'ਤੇ ਸਰਪੰਚ ਅਤੇ ਪੰਚਾਇਤ ਮੈਂਬਰਾ ਨੇ ਪਹਿਲੀ ਵਾਰ ਪਿੰਡ ਵਿਚ ਗ੍ਰਾਮ ਸਭਾ ਬੁਲਾਈ ਜਿਸ ਵਿਚ 500 ਤੋਂ ਉੱਪਰ ਲੋਕਾਂ ਨੇ ਭਾਗ ਲਿਆ। ਗ੍ਰਾਮ ਸਭਾ ਵਿਚ ਸਰਬ ਸੰਮਤੀ ਨਾਲ ਕਈ ਵੱਡੇ ਮਤੇ ਪਾਸ ਕੀਤੇ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਪਿੰਡ ਬੁੱਘੀਪੁਰਾ ਵਿਚ ਗ੍ਰਾਮ ਸਭਾ ਬੁਲਾਈ ਗਈ ਹੈ, ਪਿੰਡ ਦੇ ਲੋਕਾਂ ਦੀ ਹਾਜ਼ਰੀ 'ਚ ਸਰਪੰਚ ਮਨਜੀਤ ਸਿੰਘ ਨੇ ਵੱਡੇ ਮਤੇ ਪਾਸ ਕੀਤੇ ਹਨ, ਜਿਨ੍ਹਾਂ ਨੂੰ ਪਿੰਡ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ
ਇਹ ਮਤੇ ਕੀਤੇ ਗਏ ਪਾਸ
* ਪਿੰਡ ਵਿਚ ਨਸ਼ਾ ਵੇਚਣ ਅਤੇ ਕਰਨ ਵਾਲਿਆਂ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਜੇਕਰ ਨਸ਼ਾ ਵੇਚਣ ਦਾ ਸ਼ੱਕ ਹੁੰਦਾ ਹੈ ਤਾਂ ਪਿੰਡ ਦੇ ਸਰਪੰਚ ਅਤੇ ਕਿਸੇ ਵੀ ਪੰਚਾਇਤ ਮੈਂਬਰ ਦੀ ਹਾਜ਼ਰੀ ਵਿਚ ਪਿੰਡ ਵਾਸੀ ਉਕਤ ਸ਼ੱਕੀ ਦੀ ਤਲਾਸ਼ੀ ਲੈ ਸਕੇਗਾ, ਜੇਕਰ ਉਸ ਤੋਂ ਨਸ਼ਾ ਬਰਾਮਦ ਹੁੰਦਾ ਹੈ ਤਾਂ ਪੰਚਾਇਤ ਕਾਨੂੰਨੀ ਤੌਰ 'ਤੇ ਖੁਦ ਕਾਰਵਾਈ ਕਰਵਾਏਗੀ।
* ਜੇਕਰ ਨਸ਼ਾ ਕਰਨ ਜਾਂ ਵੇਚਣ ਵਾਲੇ ਦੀ ਕੋਈ ਵੀ ਪਿੰਡ ਦਾ ਵਿਅਕਤੀ ਥਾਣੇ ਦਰਬਾਰੇ ਜਾਂ ਕੋਟ ਕਚਹਿਰੀ ਵਿਚ ਜਾ ਕੇ ਮੱਦਦ ਕਰੇਗਾ ਤਾਂ ਉਸ ਦੇ ਬੂਹੇ ਅੱਗੇ ਪੰਚਾਇਤ ਵਲੋਂ ਧਰਨਾ ਲਗਾਇਆ ਜਾਵੇਗਾ ਅਤੇ ਉਸ ਵਿਅਕਤੀ ਦੇ ਪੋਸਟਰ ਬਣਾ ਕੇ ਸਾਰੇ ਪਿੰਡ ਦੀਆਂ ਗਲੀਆ ਵਿਚ ਲਗਾਏ ਜਾਣਗੇ।
* ਜੇਕਰ ਨਸ਼ਾ ਕਰਨ ਵਾਲਾ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਚਾਇਤ ਆਪਣੇ ਪੱਧਰ 'ਤੇ ਉਸ ਦਾ ਨਸ਼ਾ ਛੁਡਵਾਏਗੀ। ਇਕ ਸਾਲ ਲਈ ਪੰਚਾਇਤ ਉਕਤ ਵਿਅਕਤੀ ਦਾ ਸਾਰਾ ਖਰਚ ਚੁੱਕੇਗੀ।
* ਵਿਅਕਤੀ ਵਲੋਂ ਨਸ਼ਾ ਛੱਡਣ 'ਤੇ ਪੰਚਾਇਤ ਉਸ ਨੂੰ ਸਨਮਾਨਤ ਵੀ ਕਰੇਗੀ ਅਤੇ ਰੁਜ਼ਗਾਰ ਵੀ ਦੇਵੇਗੀ।
* ਪਿੰਡ ਵਿਚ ਵਧਾਈ ਲੈਣ ਵਾਲੇ ਕਿੰਨਰਾ ਦੀ ਵਧਾਈ ਵੀ 1100 ਰੁਪਏ ਬੰਨੀ ਗਈ ਹੈ। ਇਸ ਤੋਂ ਵੱਧ ਕੋਈ ਵੀ ਵਿਅਕਤੀ ਨਹੀਂ ਦੇਵੇਗਾ।
* ਪਿੰਡ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਵੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਜਿਸ ਦੇ ਤਹਿਤ 680 ਏਕੜ ਦੇ ਕਰੀਬ ਨਕਸ਼ੇ ਮੁਤਾਬਿਕ ਕਿਸਾਨਾਂ ਨੂੰ ਨਹਿਰੀ ਪਾਣੀ ਮੁਹਈਆ ਕਰਵਾਇਆ ਜਾਵੇਗਾ। ਇਨ੍ਹਾਂ ਮਤਿਆਂ ਦਾ ਪਿੰਡ ਵਾਸੀਆਂ ਨੇ ਖੁੱਲ੍ਹ ਕੇ ਪੂਰਨ ਸਹਿਮਤੀ ਦੇਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਚਾਵਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਜਦੋਂ ਪਿੱਛੇ ਵਿਦੇਸ਼ ਪੁੱਜਾ ਮੁੰਡਾ ਤਾਂ ਕਰਤੂਤ ਦੇਖ ਉਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e