ਗੁਜਰਾਤ ਚੋਣਾਂ: ਭਾਜਪਾ ਨੇ ਜਾਰੀ ਕੀਤੀ 70 ਉਮੀਦਵਾਰਾਂ ਦੀ ਪਹਿਲੀ ਲਿਸਟ

Friday, Nov 17, 2017 - 05:58 PM (IST)

ਗੁਜਰਾਤ ਚੋਣਾਂ: ਭਾਜਪਾ ਨੇ ਜਾਰੀ ਕੀਤੀ 70 ਉਮੀਦਵਾਰਾਂ ਦੀ ਪਹਿਲੀ ਲਿਸਟ

ਅਹਿਮਦਾਬਾਦ— ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 70 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਭਾਜਪਾ ਦੀ ਪਹਿਲੀ ਲਿਸਟ 'ਚ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੇ ਨਾਂ ਦਾ ਐਲਾਨ ਹੋਇਆ ਹੈ, ਉਨ੍ਹਾਂ 'ਚ ਮੁੱਖ ਮੰਤਰੀ ਵਿਜੇ ਰੂਪਾਨੀ ਰਾਜਕੋਟ ਪੱਛਮੀ ਸੀਟ ਤੋਂ ਚੋਣ ਮੈਦਾਨ 'ਚ ਉਤਰ ਰਹੇ ਹਨ। ਉੱਪ ਮੁੱਖ ਮੰਤਰੀ ਨਿਤਿਨ ਪਟੇਲ ਮੇਹਸਾਣਾ ਤੋਂ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਜੀਤੂਭਾਈ ਵਾਘਾਨੀ ਭਾਵਨਗਰ ਪੱਛਮ ਤੋਂ ਚੋਣਾਵੀ ਸਮਰ 'ਚ ਆਪਣੀ ਕਿਸਮਤ ਅਜਮਾਉਣਗੇ। ਭਾਜਪਾ ਦੀ ਇਸ ਸੂਚੀ 'ਚ ਜ਼ਿਆਦਾਤਰ ਪੁਰਾਣੇ ਨੇਤਾਵਾਂ ਦੇ ਨਾਂ ਦੇਖਣ ਨੂੰ ਮਿਲੇ ਹਨ, ਨਾਲ ਹੀ ਪਟੇਲ ਭਾਈਚਾਰੇ ਦੇ ਵੀ 17 ਉਮੀਦਵਾਰਾਂ ਨੂੰ ਵੀ ਟਿਕਟ ਦਿੱਤਾ ਗਿਆ ਹੈ।

PunjabKesari

ਜ਼ਿਕਰਯੋਗ ਹੈ ਕਿ ਰਾਜ ਦੀਆਂ 182 ਸੀਟਾਂ 'ਤੇ 2 ਪੜਾਵਾਂ 'ਤੇ ਚੋਣਾਂ ਹੋਣਗੀਆਂ। ਇਸ ਦੇ ਅਧੀਨ ਪਹਿਲੇ ਪੜਾਅ 'ਚ 89 ਸੀਟਾਂ 'ਤੇ 9 ਦਸੰਬਰ ਅਤੇ ਦੂਜੇ ਪੜਾਅ 'ਚ 93 ਸੀਟਾਂ 'ਤੇ 14 ਦਸੰਬਰ ਨੂੰ ਵੋਟਿੰਗ ਹੋਵੇਗੀ। ਦੋਵੇਂ ਪੜਾਵਾਂ ਦੀ ਵੋਟਿੰਗ ਤੋਂ ਬਾਅਦ 18 ਦਸੰਬਰ ਨੂੰ ਨਤੀਜੇ ਐਲਾਨ ਕੀਤੇ ਜਾਣਗੇ। ਉੱਥੇ ਹੀ ਰਾਜ 'ਚ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਦੋਹਾਂ ਪੜਾਵਾਂ ਦੀ ਵੋਟਿੰਗ ਲਈ ਕੁੱਲ 50,128 ਵੋਟ ਕੇਂਦਰ ਬਣਾਏ ਜਾਣਗੇ। ਇਨ੍ਹਾਂ 'ਤੇ ਰਾਜ ਦੇ 4.33 ਕਰੋੜ ਵੋਟਰ ਵੀ.ਵੀ.ਪੇਟ. ਯੁਕਤ ਈ.ਵੀ.ਐੱਮ. ਰਾਹੀਂ ਵੋਟਿੰਗ ਕਰ ਸਕਣਗੇ। ਕਮਿਸ਼ਨ ਵੱਲੋਂ ਰਾਜ 'ਚ ਪੂਰੀ ਤਰ੍ਹਾਂ ਔਰਤਾਂ ਵੱਲੋਂ ਸੰਚਾਲਤ 182 ਵੋਟ ਕੇਂਦਰ ਵੀ ਬਣਾਏ ਜਾਣਗੇ।


Related News