ਬੀਜੇਪੀ ਪ੍ਰਧਾਨ ਜੇ.ਪੀ. ਨੱਡਾ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

12/13/2020 7:06:29 PM

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਨੇ ਇਹ ਜਾਣਕਾਰੀ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕ ਆਪਣੀ ਕੋਰੋਨਾ ਜਾਂਚ ਕਰਾਉਣ। ਫਿਲਹਾਲ ਜੇ.ਪੀ. ਨੱਡਾ ਘਰ 'ਤੇ ਹੀ ਇਕਾਂਤਵਾਸ ਹਨ।

ਬੀਜੇਪੀ ਪ੍ਰਧਾਨ ਨੇ ਟਵੀਟ ਕਰਕੇ ਕਿਹਾ ਕਿ ਕੋਰੋਨਾ ਦੇ ਸ਼ੁਰੂਆਤੀ ਲੱਛਣ ਵਿੱਖਣ 'ਤੇ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੇਰੀ ਸਿਹਤ ਠੀਕ ਹੈ, ਡਾਕਟਰਾਂ ਦੀ ਸਲਾਹ 'ਤੇ ਘਰ 'ਤੇ ਹੀ ਇਕਾਂਤਵਾਸ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾਂ ਕਰ ਰਿਹਾ ਹਾਂ। ਮੇਰੀ ਅਪੀਲ ਹੈ, ਜਿਹੜੇ ਵੀ ਲੋਕ ਕੁੱਝ ਦਿਨਾਂ ਵਿੱਚ ਸੰਪਰਕ ਵਿੱਚ ਆਏ ਹਨ, ਉਹ ਖੁਦ ਨੂੰ ਇਕਾਂਤਵਾਸ ਕਰ ਆਪਣੀ ਜਾਂਚ ਕਰਵਾਉਣ।

ਹਾਲ ਵਿੱਚ ਜੇ.ਪੀ. ਨੱਡਾ ਬੰਗਾਲ ਦੌਰ 'ਤੇ ਸਨ। ਇਸ ਦੌਰਾਨ ਉਨ੍ਹਾਂ ਦੇ ਕਾਫਿਲੇ 'ਤੇ ਹਮਲਾ ਵੀ ਹੋਇਆ ਸੀ। ਜਿਸ ਸਮੇਂ ਬੀਜੇਪੀ ਪ੍ਰਧਾਨ ਡਾਇਮੰਡ ਹਾਰਬਰ ਵੱਲ ਜਾ ਰਹੇ ਸਨ, ਉਦੋਂ ਰਾਹ ਵਿੱਚ ਉਨ੍ਹਾਂ ਦੇ ਕਾਫਿਲੇ 'ਤੇ ਪੱਥਰ ਸੁੱਟੇ ਗਏ ਅਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਜੇ.ਪੀ. ਨੱਡਾ ਤਾਂ ਸੁਰੱਖਿਅਤ ਰਹੇ ਪਰ ਕੈਲਾਸ਼ ਵਿਜੇਵਰਗੀਏ ਨੂੰ ਸੱਟ ਆਈ ਸੀ।

ਉਥੇ ਹੀ, ਸੀ.ਐੱਮ. ਮਮਤਾ ਬੈਨਰਜੀ ਨੇ ਹਮਲੇ ਨੂੰ ਬੀਜੇਪੀ ਦਾ ਨਾਟਕ ਕਰਾਰ ਦਿੱਤਾ ਸੀ। ਇਸ 'ਤੇ ਭੜਕੇ ਬੀਜੇਪੀ ਪ੍ਰਧਾਨ ਜੇ.ਪੀ. ਨੱਡਾ ਨੇ ਕਿਹਾ ਸੀ ਕਿ ਮਮਤਾ ਬੈਨਰਜੀ ਨੂੰ ਪ੍ਰਸ਼ਾਸਨ ਬਾਰੇ ਪਤਾ ਨਹੀਂ ਹੈ। ਹਮਲਾਵਰਾਂ ਨੂੰ ਰੋਕਣਾ ਪੁਲਸ ਦਾ ਕੰਮ ਹੈ। ਬੰਗਾਲ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਖ਼ਰਾਬ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News