ਭਾਜਪਾ ਨੇ ਕਦੇ ਸੋਨੂੰ ਸੂਦ ਦੀ ਕੀਤੀ ਸੀ ਪ੍ਰਸ਼ੰਸਾ, ਹੁਣ ਉਸ ਨੂੰ ਮੰਨਦੀ ਹੈ ਚੋਰ : ਸ਼ਿਵ ਸੈਨਾ

Friday, Sep 17, 2021 - 03:46 PM (IST)

ਮੁੰਬਈ- ਸ਼ਿਵ ਸੈਨਾ ਨੇ ਅਭਿਨੇਤਾ ਸੋਨੂੰ ਸੂਦ ਵਿਰੁੱਧ ਇਨਕਮ ਟੈਕਸ  ਵਿਭਾਗ ਦੀ ਕਾਰਵਾਈ ਨੂੰ ਲੈ ਕੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨਿੰਦਾ ਕੀਤੀ ਅਤੇ ਕਿਹਾ ਕਿ ਲਾਕਡਾਊਨ ਦੌਰਾਨ ਉਸ ਨੇ (ਭਾਜਪਾ ਨੇ) ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਸੀ ਪਰ ਉਨ੍ਹਾਂ ਦੇ ਸਮਾਜਿਕ ਕੰਮਾਂ ’ਚ ਦਿੱਲੀ ਅਤੇ ਪੰਜਾਬ ਸਰਕਾਰ ਦੇ ਹੱਥ ਮਿਲਾਉਣ ਤੋਂ ਬਾਅਦ ਹੁਣ ਪਾਰਟੀ ਉਨ੍ਹਾਂ ਨੂੰ ‘ਟੈਕਸ ਚੋਰ’ ਮੰਨਦੀ ਹੈ। ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ‘ਸਾਮਨਾ’ ’ਚ ਕਿਹਾ ਕਿ ਸੂਦ ਵਿਰੁੱਧ ਕਾਰਵਾਈ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ, ਜੋ ਭਾਜਪਾ ਨੂੰ ਮਹਿੰਗੀ ਪਵੇਗੀ। ਪਾਰਟੀ ਨੇ ਕਿਹਾ ਕਿ ਦੁਨੀਆ ’ਚ ਸਭ ਤੋਂ ਜ਼ਿਆਦਾ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਨੂੰ ਦਿਲ ਵੀ ਵੱਡਾ ਰੱਖਣਾ ਚਾਹੀਦਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਨਕਮ ਟੈਕਸ ਅਧਿਕਾਰੀ ਟੈਕਸ ਚੋਰੀ ਦੀ ਜਾਂਚ ਦੇ ਸਿਲਸਿਲੇ ’ਚ ਬੁੱਧਵਾਰ ਨੂੰ ਮੁੰਬਈ ’ਚ ਸੂਦ ਨਾਲ ਸੰਬੰਧਤ ਕੰਪਲੈਕਸਾਂ ਅਤੇ ਕੁਝ ਹੋਰ ਥਾਂਵਾਂ ’ਤੇ ਪਹੁੰਚੇ ਸਨ।

ਇਹ ਵੀ ਪੜ੍ਹੋ : PM ਮੋਦੀ ਨੂੰ 71ਵੇਂ ਜਨਮ ਦਿਨ ਦੀ ਵਧਾਈ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ

ਸ਼ਿਵ ਸੈਨਾ ਨੇ ਕਿਹਾ,‘‘ਮਹਾ ਵਿਕਾਸ ਆਘਾੜੀ (ਐੱਮ.ਵੀ.ਏ.) ਦੇ ਮੰਤਰੀਆਂ ਵਿਰੁੱਧ ਝੂਠੇ ਮਾਮਲੇ ਦਰਜ ਕਰਨਾ, ਰਾਜ ਵਿਧਾਨ ਪ੍ਰੀਸ਼ਦ ’ਚ ਨਾਮਜ਼ਦਗੀ ਲਈ ਰਾਜ ਦੇ ਰਾਜਪਾਲ ’ਤੇ 12 ਮੈਂਬਰਾਂ ਨੂੰ ਰੋਕਣ ਦਾ ਦਬਾਅ ਪਾਉਣਾ ਅਤੇ ਸੋਨੂੰ ਸੂਦ ਵਰਗੇ ਅਭਿਨੇਤਾ ਵਿਰੁੱਧ ਛਾਪੇਮਾਰੀ ਕਰ ਕੇ ਇਕ ਛੋਟੀ ਮਾਨਸਿਕਤਾ ਦੇ ਸੰਕੇਤ ਹਨ। ਇਹ ਬਦਲੇ ਦੀ ਭਾਵਨਾ ਦੀ ਕਾਰਵਾਈ ਹੈ ਅਤੇ ਇਕ ਦਿਨ ਇਸ ਦਾ ਖਾਮਿਆਜ਼ਾ ਮਿਲਣਾ ਤੈਅ ਹੈ।’’ ਸੰਪਾਦਕੀ ’ਚ ਕਿਹਾ ਗਿਆ ਹੈ,‘‘ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਸੂਦ ਉਦੋਂ ਸੁਰਖੀਆਂ ’ਚ ਆਏ, ਜਦੋਂ ਉਹ ਗਰੀਬ ਪ੍ਰਵਾਸੀ ਮਜ਼ਦੂਰਾਂ ਦੇ ‘ਮਸੀਹਾ’ ਦੇ ਰੂਪ ’ਚ ਉੱਭਰੇ, ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਦੇਸ਼ਵਿਆਪੀ ਲਾਕਡਾਊਨ ਦੌਰਾਨ ਆਪਣੇ ਗ੍ਰਹਿ ਰਾਜਾਂ ’ਚ ਆਉਣ ਅਤੇ ਉਨ੍ਹਾਂ ਨੂੰ ਆਸਰਾ ਤੇ ਭੋਜਨ ਪ੍ਰਦਾਨ ਕਰਨ ’ਚ ਮਦਦ ਕੀਤੀ।’’ ਪਾਰਟੀ ਨੇ ਦੋਸ਼ ਲਗਾਇਆ,‘‘ਭਾਜਪਾ ਨੇ ਉਦੋਂ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਪੁੱਛਿਆ ਸੀ ਕਿ ਆਖ਼ਿਰ ਜੋ ਕੰਮ ਐੱਮ.ਵੀ.ਏ. ਦੀ ਅਗਵਾਈ ਵਾਲੀ ਸਰਕਾਰ ਨਹੀਂ ਕਰ ਸਕੀ, ਉਸ ਨੂੰ ਸੂਦ ਨੇ ਆਪਣੇ ਦਮ ’ਤੇ ਕਿਵੇਂ ਕਰ ਵਿਖਾਇਆ ਪਰ ਜਦੋਂ ਸੂਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਸਿੱਖਿਅਕ ਪ੍ਰੋਗਰਾਮ ਦੇ ਬਰਾਂਡ ਅੰਬੈਸਡਰ ਬਣੇ ਤਾਂ ਉਨ੍ਹਾਂ ਵਿਰੁੱਧ ਇਨਕਮ ਟੈਕਸ ਵਿਭਾਗ ਦੇ ਛਾਪੇ ਪਏ।’’

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦਾ ਇਕ ਸਾਲ : ਅਕਾਲੀ ਦਲ ਦਾ ਪ੍ਰਦਰਸ਼ਨ, ਸੁਖਬੀਰ ਬਾਦਲ ਨੇ ਪਾਰਟੀ ਨੇਤਾਵਾਂ ਨਾਲ ਦਿੱਤੀ ਗ੍ਰਿਫ਼ਤਾਰੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News