ਭਾਜਪਾ ਨੂੰ ਕੰਮ ਰੋਕੋ ਬੀਮਾਰੀ : ਅਖਿਲੇਸ਼
Monday, Apr 22, 2019 - 01:33 AM (IST)

ਮੈਨਪੁਰੀ, (ਯੂ.ਐੱਨ.ਆਈ)— ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਰਤੀ ਜਨਤਾ ਪਾਰਟੀ ਨੂੰ ਕੰਮ ਰੋਕੋ ਬੀਮਾਰੀ ਤੋਂ ਪੀੜਤ ਕਰਾਰ ਦਿੰਦੇ ਹੋਏ ਐਤਵਾਰ ਦਾਅਵਾ ਕੀਤਾ ਕਿ ਗਰੀਬਾਂ, ਕਿਸਾਨਾਂ ਅਤੇ ਨੌਜਵਾਨਾਂ ਦੇ ਖੇਤਾਂ ਦੀ ਰਾਖੀ ਸਿਰਫ ਗਠਜੋੜ ਹੀ ਕਰ ਸਕਦਾ ਹੈ।
ਇਕ ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀਆਂ ਦਾ ਇਥੇ ਹਾਲ-ਚਾਲ ਪੁੱਛਣ ਲਈ ਆਏ ਅਖਿਲੇਸ਼ ਨੇ ਕਿਹਾ ਕਿ ਲੋਕ ਦੱਸਣਗੇ ਕਿ ਗਠਜੋੜ ਗਰੀਬਾਂ ਦੀ ਸੇਵਾ ਕਰਨ ਵਾਲਾ ਹੈ ਜਾਂ ਇਹ ਉਹ ਗਠਜੋੜ ਹੈ ਜੋ ਭਾਰਤੀ ਜਨਤਾ ਪਾਰਟੀ ਦੱਸਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰ ਥਾਂ ਕੰਮ ਰੋਕਣ ਦੀ ਗੱਲ ਕਰਦੀ ਹੈ। ਜਿਥੇ ਕੰਮ ਚਲਦਾ ਹੁੰਦਾ ਹੈ, ਭਾਜਪਾ ਉਥੇ ਕੰਮ ਰੁਕਵਾ ਦਿੰਦੀ ਹੈ। ਗਰੀਬਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ, ਪੁਲਸ ਦਾ 100 ਨੰਬਰ ਕੰਮ ਨਹੀਂ ਕਰਦਾ। ਭਾਜਪਾ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਅਜਿਹੀ ਪਾਰਟੀ ਨੂੰ ਹਰਾਉਣਾ ਚਾਹੀਦਾ ਹੈ।