'ਕਸ਼ਮੀਰੀ ਗੋਰੀਆਂ ਨਾਲ ਵਿਆਹ ਕਰਾਓ', ਕਹਿ ਕੇ ਬੁਰੇ ਫਸੇ ਭਾਜਪਾ ਵਿਧਾਇਕ

Wednesday, Aug 07, 2019 - 05:28 PM (IST)

'ਕਸ਼ਮੀਰੀ ਗੋਰੀਆਂ ਨਾਲ ਵਿਆਹ ਕਰਾਓ', ਕਹਿ ਕੇ ਬੁਰੇ ਫਸੇ ਭਾਜਪਾ ਵਿਧਾਇਕ

ਮੁਜ਼ੱਫਰਨਗਰ—ਭਾਜਪਾ ਵਿਧਾਇਕ ਵਿਕ੍ਰਮ ਸੈਣੀ ਨੇ ਧਾਰਾ 370 ਹਟਾਏ ਜਾਣ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਇਤਿਹਾਸਿਕ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਦੇਸ਼ ਦੇ ਮੁਸਲਮਾਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ। ਹੁਣ ਉਹ ਬਿਨਾਂ ਕਿਸੇ ਡਰ ਦੇ ਗੋਰੀਆਂ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਕੁਆਰੇ ਨੇਤਾ ਵੀ ਹੁਣ ਕਸ਼ਮੀਰ ਜਾ ਕੇ ਉੱਥੇ ਪਲਾਂਟ ਖ੍ਰੀਦ ਸਕਦੇ ਹਨ ਅਤੇ ਵਿਆਹ ਕਰਵਾ ਸਕਦੇ ਹਨ। 

ਦੱਸ ਦੇਈਏ ਕਿ ਖਤੌਲੀ ਵਿਧਾਨ ਸਭਾ 'ਚ ਆਰਟੀਕਲ 370 'ਤੇ ਸਰਕਾਰ ਦੇ ਇਤਿਹਾਸਿਕ ਕਦਮ 'ਤੇ ਜਸ਼ਨ ਮਨਾਉਂਦੇ ਹੋਏ ਭਾਜਪਾ ਵਰਕਰ ਮੌਜੂਦ ਸੀ ਅਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਵਿਕ੍ਰਮ ਸੈਣੀ ਨੇ ਇਹ ਵਿਵਾਦਿਤ ਬਿਆਨ ਦਿੱਤਾ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਵਿਧਾਇਕ ਵਿਕ੍ਰਮ ਸੈਣੀ ਕਈ ਵਾਰ ਵਿਵਾਦਿਤ ਬਿਆਨ ਦੇ ਚੁੱਕੇ ਹਨ।


author

Iqbalkaur

Content Editor

Related News