ਗੁਜਰਾਤ: ਗੁੰਡਿਆਂ ਤੋਂ ਪਰੇਸ਼ਾਨ ਭਾਜਪਾ ਵਿਧਾਇਕ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ

03/21/2017 9:51:32 AM

ਸੂਰਤ— ਗੁਜਰਾਤ ਦੇ ਸੂਰਤ ਸ਼ਹਿਰ ਤੋਂ ਭਾਜਪਾ ਵਿਧਾਇਕ ਕਿਸ਼ੋਰ ਕਾਨਾਨੀ ਨੇ ਗੁੰਡਿਆਂ ਤੋਂ ਪਰੇਸ਼ਾਨ ਹੋ ਕੇ ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਸਿੰਘ ਜਡੇਜਾ ਨੂੰ ਚਿੱਠੀ ਲਿਖੀ ਹੈ। ਇਸ ਖੱਤ ''ਚ ਉਨ੍ਹਾਂ ਨੇ ਲਿਖਿਆ ਕਿ ਸੂਰਤ ਦੇ ਵਰਾਛਾ ਕਾਪੋਦਰਾ, ਸਰਥਾਣਾ, ਸੀਮਾੜਾ ਅਤੇ ਪੁਰਣਾ ਵਰਗੇ ਇਲਾਕਿਆਂ ''ਚ ਟਪੋਰੀ ਗੁੰਡੇ ਇੰਨੇ ਵਧ ਗਏ ਹਨ ਕਿ ਉਹ ਸੜਕਾਂ ''ਤੇ ਆਉਂਦੀਆਂ-ਜਾਂਦੀਆਂ ਔਰਤਾਂ ਨੂੰ ਛੇੜਦੇ ਹਨ। ਇਸ ਮਾਮਲੇ ''ਚ ਕਈ ਵਾਰ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਅਜਿਹੇ ''ਚ ਗੁੰਡਿਆਂ ਦੀ ਹਿੰਮਤ ਹੋਰ ਵਧ ਗਈ ਹੈ। ਵਿਧਾਇਕ ਨੇ ਇਹ ਵੀ ਲਿਖਿਆ ਕਿ ਜਿਵੇਂ ਰਾਜਕੋਟ ''ਚ ਗੁੰਡਿਆਂ ਨੂੰ ਰੋਕਣ ਲਈ ਵਿਚ ਸੜਕ ''ਤੇ ਮੁੰਡਨ ਕੀਤਾ ਜਾਂਦਾ ਹੈ, ਮੁਰਗਾ ਬਣਾਇਆ ਜਾਂਦਾ ਹੈ, ਉਂਝ ਹੀ ਸੂਰਤ ਦੇ ਇਨ੍ਹਾਂ ਇਲਾਕਿਆਂ ''ਚ ਵੀ ਕਰਨਾ ਚਾਹੀਦਾ।
ਵਿਧਾਇਕ ਦੀ ਸ਼ਿਕਾਇਤ ''ਤੇ ਗ੍ਰਹਿ ਮੰਤਰੀ ਨੇ ਸੂਰਤ ਪੁਲਸ ਕਮਿਸ਼ਨਰ ਨੂੰ ਅਜਿਹੇ ਗੁੰਡਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਚੋਣਾਵੀ ਸਾਲ ''ਚ ਖੁਦ ਭਾਜਪਾ ਦੇ ਵਿਧਾਇਕ ਹੀ ਭਾਜਪਾ ਪ੍ਰਸ਼ਾਸਨ ''ਤੇ ਸਵਾਲ ਖੜ੍ਹੇ ਕਰ ਰਹੇ ਹਨ। ਅਜਿਹੇ ''ਚ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਖੁਦ ਭਾਜਪਾ ਦੀ ਰੂਪਾਨੀ ਸਰਕਾਰ ਇਸ ਪੂਰੇ ਮਾਮਲੇ ''ਚ ਕਿੰਨੀ ਕਾਰਵਾਈ ਕਰ ਪਾਉਂਦੀ ਹੈ।


Disha

News Editor

Related News