ਤਾਮਿਲਨਾਡੂ ’ਚ ਭਾਜਪਾ ਨੇਤਾ ਸ਼ਕਤੀਵੇਲ ਦਾ ਕਤਲ

Friday, Feb 16, 2024 - 11:06 AM (IST)

ਤਾਮਿਲਨਾਡੂ ’ਚ ਭਾਜਪਾ ਨੇਤਾ ਸ਼ਕਤੀਵੇਲ ਦਾ ਕਤਲ

ਮਦੁਰਾਈ (ਤਾਮਿਲਨਾਡੂ)-ਤਾਮਿਲਨਾਡੂ ਦੇ ਮਦੁਰਾਈ ਸ਼ਹਿਰ ਦੇ ਵੰਡੀਯੁਰ ਟੋਲ ਪਲਾਜ਼ਾ ਨੇੜੇ ਅਣਪਛਾਤੇ ਬਦਮਾਸ਼ਾਂ ਨੇ ਭਾਜਪਾ ਦੇ ਇਕ ਅਹੁਦੇਦਾਰ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਐੱਮ. ਪੀ. ਸ਼ਕਤੀਵੇਲ (40) ਦੇ ਰੂਪ ’ਚ ਹੋਈ ਹੈ। ਉਹ ਮਦੁਰਾਈ ਸ਼ਹਿਰੀ ਜ਼ਿਲੇ ਦੇ ਭਾਜਪਾ ਦੇ ਓ. ਬੀ. ਸੀ. ਵਿੰਗ ਦੇ ਸਕੱਤਰ ਸਨ।
ਜਾਣਕਾਰੀ ਅਨੁਸਾਰ ਜਦੋਂ ਉਹ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਜਾਜੀ ਹਸਪਤਾਲ (ਜੀ. ਆਰ. ਐੱਚ.) ਭੇਜ ਦਿੱਤਾ ਗਿਆ ਹੈ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੁਲਸ ਨੂੰ ਸ਼ੱਕ ਹੈ ਕਿ ਕਤਲ ਪਿੱਛੇ ਪੁਰਾਣੀ ਰੰਜ਼ਿਸ਼ ਦੀ ਵਜ੍ਹਾ ਹੋ ਸਕਦੀ ਹੈ।


author

Aarti dhillon

Content Editor

Related News