ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਭਾਜਪਾ ਆਗੂ 'ਤੇ ਤਲਵਾਰਾਂ ਨਾਲ ਹਮਲਾ, 63 ਹਜ਼ਾਰ ਰੁਪਏ ਲੁੱਟੇ
Thursday, Nov 09, 2023 - 02:45 PM (IST)
ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਹਰੌਲੀ ਇਲਾਕੇ ਵਿਚ ਭਾਜਪਾ ਆਗੂ ਲਖਬੀਰ ਸਿੰਘ ਲੱਖੀ 'ਤੇ ਹਮਲਾ ਕਰਨ ਦੇ ਨਾਲ ਹੀ ਬੰਦੂਕ ਵਿਖਾ ਕੇ ਉਨ੍ਹਾਂ ਤੋਂ 63,000 ਰੁਪਏ ਲੁੱਟ ਲਏ ਗਏ। ਪੁਲਸ ਨੇ ਵੀਰਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਵਾਰਦਾਤ ਮਗਰੋਂ ਮੌਕੇ 'ਤੇ ਇਕੱਠੇ ਹੋਏ ਕੁਝ ਸਥਾਨਕ ਲੋਕ ਭਾਜਪਾ ਆਗੂ ਨੂੰ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਦੂਸ਼ਣ ਕਾਰਨ 9 ਤੋਂ 18 ਨਵੰਬਰ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਪੁਲਸ ਸਬ-ਇੰਸਪੈਕਟਰ ਮੋਹਨ ਰਾਵਤ ਨੇ ਦੱਸਿਆ ਕਿ ਹਮਲੇ ਅਤੇ ਲੁੱਟ-ਖੋਹ ਦੇ ਸਿਲਸਿਲੇ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਰਾਵਤ ਮੁਤਾਬਕ ਘਟਨਾ ਬੁੱਧਵਾਰ ਸ਼ਾਮ ਦੀ ਹੈ, ਜਦੋਂ ਲੱਖੀ ਜੋ ਇਕ ਟਰਾਂਸਪੋਰਟਰ ਵੀ ਹੈ, ਆਪਣੀ ਕਾਰ 'ਚ ਸਵਾਰ ਹੋ ਕੇ ਟਾਹਲੀਵਾਲ ਉਦਯੋਗਿਕ ਖੇਤਰ ਤੋਂ ਗੋਂਦਪੁਰ ਜੈਚੰਦ ਸਥਿਤ ਆਪਣੇ ਘਰ ਜਾ ਰਹੇ ਸਨ। ਪੁਲਸ ਮੁਤਾਬਕ ਇਕ ਗੱਡੀ ਨੇ ਲੱਖੀ ਨੂੰ ਓਵਰਟੇਕ ਕੀਤਾ ਅਤੇ ਉਨ੍ਹਾਂ ਦੀ ਕਾਰ ਵਿਚ ਟੱਕਰ ਮਾਰ ਦਿੱਤੀ। ਜਦੋਂ ਲੱਖੀ ਕਾਰ ਨੂੰ ਪਹੁੰਚੇ ਨੁਕਸਾਨ ਦਾ ਪਤਾ ਲਾਉਣ ਲਈ ਰੁੱਕੇ ਤਾਂ ਹੋਰ ਵਾਹਨਾਂ ਵਿਚ ਸਵਾਰ ਲੋਕ ਤਲਵਾਰਾਂ ਅਤੇ ਲੋਹੇ ਦੀਆਂ ਛੜਾਂ ਲਹਿਰਾਉਂਦੇ ਹੋਏ ਬਾਹਰ ਆਏ ਅਤੇ ਭਾਜਪਾ ਆਗੂ ਦੀ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ- ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫ਼ਾਸ਼ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਦਾ ਬੇਰਹਿਮੀ ਨਾਲ ਕਤਲ
ਪੁਲਸ ਮੁਤਾਬਕ ਹਮਲੇ ਵਿਚ ਲੱਖੀ ਨੂੰ ਗੰਭੀਰ ਸੁੱਟਾਂ ਲੱਗੀਆਂ ਹਨ। ਦੋਸ਼ ਹੈ ਕਿ ਲੱਖੀ ਨੂੰ ਪਿਛਲੇ ਕੁਝ ਦਿਨਾਂ ਤੋਂ ਅਣਪਛਾਤੇ ਵਿਅਕਤੀਆਂ ਤੋਂ ਜਬਰੀ ਵਸੂਲੀ ਲਈ ਫੋਨ ਆ ਰਹੇ ਸਨ। ਊਨਾ ਤੋਂ ਭਾਜਪਾ ਵਿਧਾਇਕ ਸਤਪਾਲ ਸੱਤੀ ਨੇ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8