ਨੱਢਾ ਨੇ ਸੋਨੀਆ ਨੂੰ ਲਿਖੀ ਚਿੱਠੀ, ਮਹਾਮਾਰੀ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ, ਡਰ ਪੈਦਾ ਕਰਨ ਦਾ ਲਗਾਇਆ ਦੋਸ਼

Tuesday, May 11, 2021 - 12:50 PM (IST)

ਨੱਢਾ ਨੇ ਸੋਨੀਆ ਨੂੰ ਲਿਖੀ ਚਿੱਠੀ, ਮਹਾਮਾਰੀ ਦੌਰਾਨ ਲੋਕਾਂ ਨੂੰ ਗੁੰਮਰਾਹ ਕਰਨ, ਡਰ ਪੈਦਾ ਕਰਨ ਦਾ ਲਗਾਇਆ ਦੋਸ਼

ਨਵੀਂ ਦਿੱਲੀ- ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਮੰਗਲਵਾਰ ਨੂੰ ਕਾਂਗਰਸ 'ਤੇ ਕੋਰੋਨਾ ਵਿਰੁੱਧ ਜਾਰੀ ਦੇਸ਼ ਦੀ ਲੜਾਈ 'ਚ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਡਰ ਦਾ 'ਝੂਠਾ ਮਾਹੌਲ' ਪੈਦਾ ਕਰਨ ਦਾ ਦੋਸ਼ ਲਗਾਇਆ। ਨੱਢਆ ਨੇ ਕਿਹਾ ਕਿ ਸੰਕਟ ਦੇ ਇਸ ਦੌਰ 'ਚ ਰਾਹੁਲ ਗਾਂਧੀ ਸਮੇਤ ਉਸ ਦੇ ਨੇਤਾਵਾਂ ਦੇ ਰਵੱਈਏ ਨੂੰ ਧੋਖੇ ਅਤੇ ਦਿਖਾਵੇ ਲਈ ਯਾਦ ਕੀਤਾ ਜਾਵੇਗਾ। ਨੱਢਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ 4 ਪੰਨਿਆਂ ਦੀ ਇਕ ਚਿੱਠੀ 'ਚ ਇਹ ਦੋਸ਼ ਲਗਾਏ ਹਨ। ਦੱਸਣਯੋਗ ਹੈ ਕਿ ਸੋਮਵਾਰ ਨੂੰ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਹੋਈ ਸੀ, ਜਿਸ 'ਚ ਕੋਰੋਨਾ ਪ੍ਰਬੰਧਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਭਾਜਪਾ ਪ੍ਰਧਾਨ ਨੇ ਕਾਂਗਰਸੀ ਮੁੱਖ ਮੰਤਰੀਆਂ ਸਮੇਤ ਪਾਰਟੀ ਦੇ ਹੋਰ ਨੇਤਾਵਾਂ 'ਤੇ ਟੀਕਿਆਂ ਨੂੰ ਲੈ ਕੇ ਗੁੰਮਰਾਹ ਦੀ ਸਥਿਤੀ ਪੈਦਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਸਥਿਤੀ ਅਜਿਹੇ ਸਮੇਂ ਪੈਦਾ ਕੀਤੀ ਗਈ, ਜਦੋਂ ਦੇਸ਼ ਸੰਕਟ ਨਾਲ ਜੂਝ ਰਿਹਾ ਹੈ ਅਤੇ ਉਹ ਵੀ ਸਦੀਆਂ 'ਚ ਇਕ ਵਾਰ ਆਉਣ ਵਾਲੀ ਮਹਾਮਾਰੀ ਤੋਂ। ਉਨ੍ਹਾਂ ਕਿਾਹ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਵਿਗਿਆਨ 'ਚ ਅਟੁੱਟ ਵਿਸ਼ਵਾਸ, ਸਹਿਕਾਰੀ ਸੰਘਵਾਦ ਨਾਲ ਗਲੋਬਲ ਮਹਾਮਾਰੀ ਨਾਲ ਨਿਪਟਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸੋਨੀਆ ਗਾਂਧੀ ਨੇ ਕੋਰੋਨਾ ਨੂੰ ਲੈ ਕੇ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਸਾਰੇ ਦਲਾਂ ਦੀ ਬੈਠਕ ਦੀ ਮੰਗ ਦੋਹਰਾਈ

ਨੱਢਾ ਨੇ ਕਿਹਾ ਕਿ ਉਹ ਆਫ਼ਤ ਦੇ ਇਸ ਕਾਲ 'ਚ ਕਾਂਗਰਸ ਦੇ ਰਵੱਈਏ ਤੋਂ ਦੁਖੀ ਹਨ ਪਰ ਹੈਰਾਨੀਜਨਕ ਨਹੀਂ ਹੈ। ਕਾਂਗਰਸ ਦੀ ਕਾਂਗਰਸ ਕਾਰਜ ਕਮੇਟੀ (ਸੀ.ਡਬਲਿਊ.ਸੀ.) ਨੇ ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਗੰਭੀਰ ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸੋਮਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀਆਂ ਗਲਤੀਆਂ ਸਵੀਕਾਰ ਕਰਨੀਆਂ ਚਾਹੀਦੀਆਂ ਹਨ ਅਤੇ ਇਸ ਮਹਾਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ। ਸੀ.ਡਬਲਿਊ.ਸੀ. ਦੀ ਡਿਜ਼ੀਟਲ ਬੈਠਕ 'ਚ ਪਾਸ ਪ੍ਰਸਤਾਵ 'ਚ ਇਹ ਦੋਸ਼ ਵੀ ਲਗਾਇਆ ਗਿਆ ਸੀ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਮਾਰੀ ਵਿਰੁੱਧ ਲੜਾਈ 'ਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਲਿਆ ਅਤੇ ਟੀਕਾਕਰਨ ਅਤੇ ਦੂਜੇ ਕਦਮਾਂ ਨੂੰ ਪੂਰੀ ਜ਼ਿੰਮੇਵਾਰੀ ਸੂਬਿਆਂ 'ਤੇ ਛੱਡ ਦਿੱਤੀ।

ਇਹ ਵੀ ਪੜ੍ਹੋ : ਵਿਦੇਸ਼ੀ ਮਦਦ 'ਤੇ ਬੋਲੇ ਰਾਹੁਲ- ਸਰਕਾਰ ਨੇ ਆਪਣਾ ਕੰਮ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਆਉਂਦੀ


author

DIsha

Content Editor

Related News