ਭਾਜਪਾ ''ਡਬਲ ਇੰਜਣ'' ਵਾਲੀ ਨਹੀਂ ਸਗੋਂ ''ਡਬਲ ਬਲੰਡਰ'' ਦੀ ਸਰਕਾਰ: ਅਖਿਲੇਸ਼ ਯਾਦਵ
Tuesday, Dec 24, 2024 - 12:40 PM (IST)
ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਅਤੇ ਰਾਜ ਸਰਕਾਰਾਂ 'ਤੇ ਚੁਟਕੀ ਲਈ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਭਾਜਪਾ 'ਡਬਲ ਇੰਜਣ' ਵਾਲੀ ਸਰਕਾਰ ਨਹੀਂ ਹੈ, ਸਗੋਂ 'ਡਬਲ ਬਲੰਡਰ' (ਡਬਲ ਗ਼ਲਤੀਆਂ ਵਾਲੀ) ਸਰਕਾਰ ਹੈ। ਸਪਾ ਮੁਖੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵੰਦੇ ਭਾਰਤ ਰੇਲਗੱਡੀ ਦੀ ਉਹ ਖ਼ਬਰ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਕਿਹਾ ਕਿ ਟਰੇਨ ਨੇ ਗੋਆ ਜਾਣਾ ਸੀ ਪਰ ਇਹ ਕਲਿਆਣ ਚੱਲੀ ਗਈ। ਉਨ੍ਹਾਂ ਨੇ ਪੋਸਟ 'ਚ ਕਿਹਾ, ''ਭਾਜਪਾ ਡਬਲ ਇੰਜਣ ਵਾਲੀ ਸਰਕਾਰ ਨਹੀਂ ਹੈ, ਇਹ ਦੋਹਰੇ ਗ਼ਲਤੀਆਂ ਦੀ ਸਰਕਾਰ ਹੈ। ਭਾਜਪਾ ਨੇ ਦੇਸ਼ ਦੀ ਰੇਲ ਗੱਡੀ ਨੂੰ ਵੀ ਗਲਤ ਰਸਤੇ 'ਤੇ ਪਾ ਦਿੱਤਾ ਹੈ।