ਤੇਜਸਵੀ ਯਾਦਵ, 9ਵੀਂ ਫੇਲ੍ਹ, ਹੋ ਗਏ ਲਾਪਤਾ, ਭਾਜਪਾ ਨੇ ਸੋਸ਼ਲ ਮੀਡੀਆ ''ਤੇ ਸਾਂਝਾ ਕੀਤਾ ਪੋਸਟਰ
Wednesday, Dec 17, 2025 - 01:12 PM (IST)
ਪਟਨਾ : ਚੋਣਾਂ ਤੋਂ ਬਾਅਦ ਬਿਹਾਰ ਦੀ ਸਿਆਸਤ ਵਿਚ ਇਕ ਵਾਰ ਫਿਰ ਤੋਂ ਹਲਚਲ ਮਚ ਗਈ ਹੈ। ਇਹ ਹਲਚਲ ਸਰਕਾਰ ਨੂੰ ਲੈ ਕੇ ਨਹੀਂ ਸਗੋਂ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੂੰ ਲੈ ਕੇ ਹੋ ਰਹੀ ਹੈ। ਭਾਜਪਾ ਨੇ ਸੋਸ਼ਲ ਮੀਡੀਆ 'ਤੇ 'ਲਾਪਤਾ' ਵਾਲਾ ਪੋਸਟਰ ਜਾਰੀ ਕਰਕੇ ਤੇਜਸਵੀ ਯਾਦਵ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇ ਤੇਜਸਵੀ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਹਨ, ਜਿਸ ਵਿਚ ਵਿਲੱਖਣ ਤਰੀਕੇ ਨਾਲ ਉਨ੍ਹਾਂ ਦੀ ਭਾਲ ਕਰਨ ਦੀ ਮੰਗ ਕੀਤੀ ਗਈ ਹੈ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਪੋਸਟਰ 'ਤੇ ਲਿਖਿਆ ਗਿਆ, "ਲਾਪਤਾ ਦਾ ਤਲਾਸ਼!''
ਜਾਣਕਾਰੀ ਮੁਤਾਬਕ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੂੰ ਲਾਪਤਾ ਐਲਾਨ ਦਿੱਤਾ ਹੈ। ਪੋਸਟਰ 'ਤੇ ਲਿਖਿਆ ਗਿਆ, "ਲਾਪਤਾ ਦਾ ਤਲਾਸ਼! ਨਾਮ: ਤੇਜਸਵੀ ਯਾਦਵ, ਪਛਾਣ: 9ਵੀਂ ਫੇਲ੍ਹ।" ਭਾਜਪਾ ਨੇ ਅੱਗੇ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਭਾਲ ਕਰਨ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਪੋਸਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਤੇਜਸਵੀ ਯਾਦਵ ਨੂੰ ਆਖਰੀ ਵਾਰ "ਮੀਡੀਆ ਤੋਂ ਮੂੰਹ ਲੁੱਕੇ ਕੇ ਭੱਜਦੇ ਹੋਏ" ਦੇਖਿਆ ਗਿਆ ਸੀ। ਭਾਜਪਾ ਦੀ ਇਸ ਪੋਸਟ ਨੂੰ ਵਿਰੋਧੀ ਧਿਰ 'ਤੇ ਸਿੱਧਾ ਰਾਜਨੀਤਿਕ ਹਮਲਾ ਮੰਨਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ - Breaking: ਕਬੱਡੀ ਖ਼ਿਡਾਰੀ ਕਤਲਕਾਂਡ ਦੇ ਸ਼ੂਟਰ ਦਿੱਲੀ 'ਚ ਗ੍ਰਿਫ਼ਤਾਰ, ਪੈਰੀ ਕਤਲ ਕਾਂਡ ਨਾਲ ਵੀ ਜੁੜੇ ਤਾਰ

3 ਦਸੰਬਰ ਤੋਂ ਲਾਪਤਾ ਹਨ ਤੇਜਸਵੀ
ਦੱਸ ਦੇਈਏ ਕਿ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਸਿਰਫ਼ ਪਹਿਲੇ ਦੋ ਦਿਨ ਹਿੱਸਾ ਲਿਆ ਅਤੇ ਵਿਰੋਧੀ ਧਿਰ ਦੇ ਨੇਤਾ ਚੁਣੇ ਜਾਣ ਦੇ ਬਾਵਜੂਦ ਬਾਕੀ ਸੈਸ਼ਨ ਤੋਂ ਗੈਰਹਾਜ਼ਰ ਰਹੇ। 1-2 ਦਸੰਬਰ ਨੂੰ ਸਦਨ ਵਿੱਚ ਮੌਜੂਦ ਰਹਿਣ ਤੋਂ ਬਾਅਦ ਤੇਜਸਵੀ ਯਾਦਵ 3 ਦਸੰਬਰ ਤੋਂ ਲਾਪਤਾ ਹਨ। ਉਨ੍ਹਾਂ ਦੀ ਅਚਾਨਕ ਗੈਰਹਾਜ਼ਰੀ ਬਿਹਾਰ ਦੀ ਰਾਜਨੀਤੀ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਹਾਲਾਂਕਿ, ਥੋੜ੍ਹੀ ਦੇਰ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਵਿਦੇਸ਼ ਯਾਤਰਾ ਲਈ ਰਵਾਨਾ ਹੋਣ ਦੀ ਖ਼ਬਰ ਸਾਹਮਣੇ ਆਈ, ਜਿਸਦੀ ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਤਿੱਖੀ ਆਲੋਚਨਾ ਕੀਤੀ। ਲਾਲੂ ਯਾਦਵ ਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਨੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 25 ਸੀਟਾਂ ਜਿੱਤੀਆਂ। ਇਸ ਦੌਰਾਨ, ਤੇਜਸਵੀ ਯਾਦਵ ਨੇ ਹਾਰ ਤੋਂ ਬਾਅਦ ਕੋਈ ਬਿਆਨ ਨਹੀਂ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੈ।
ਪੜ੍ਹੋ ਇਹ ਵੀ - 25000 ਰੁਪਏ ਕਮਾਉਣ ਵਾਲੇ ਲੋਕ ਬਣ ਸਕਦੇ ਹਨ ਕਰੋੜਪਤੀ, ਜਾਣ ਲਓ ਇਹ ਖ਼ਾਸ ਤਰੀਕਾ
