EPC ਖੇਤਰ ਬਣਿਆ ਪ੍ਰਮੁੱਖ ਰੋਜ਼ਗਾਰ ਇੰਜਣ, 2030 ਤੱਕ 2.5 ਕਰੋੜ ਰੋਜ਼ਗਾਰ ਪੈਦਾ ਹੋਣ ਦੀ ਸੰਭਾਵਨਾ
Saturday, Dec 06, 2025 - 06:23 PM (IST)
ਮੁੰਬਈ (ਭਾਸ਼ਾ) - ਦੇਸ਼ ਦੇ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈ. ਪੀ. ਸੀ.) ਖੇਤਰ ’ਚ 2030 ਤੱਕ 2.5 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਕ ਰਿਪੋਰਟ ’ਚ ਇਹ ਅੰਦਾਜ਼ਾ ਲਾਇਆ ਗਿਆ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਐੱਚ. ਆਰ. ਹੱਲ ਪ੍ਰਦਾਤਾ ਸੀ. ਆਈ. ਈ. ਐੱਲ. ਐੱਚ. ਆਰ. ਦੇ ਈ. ਪੀ. ਸੀ. ਖੇਤਰ ਪ੍ਰਤਿਭਾ ਅਧਿਐਨ, 2025 ਅਨੁਸਾਰ ਈ. ਪੀ. ਸੀ. ਖੇਤਰ ਦੇਸ਼ ਦੇ ਮੋਹਰੀ ਰੋਜ਼ਗਾਰ ਸਿਰਜਣਕਾਰ ’ਚੋਂ ਇਕ ਹੈ ਅਤੇ 2020 ਤੋਂ ਬਾਅਦ ਤੋਂ ਭਰਤੀ ਮੰਗ ’ਚ 51 ਫੀਸਦੀ ਦਾ ਵਾਧਾ ਵੇਖਿਆ ਗਿਆ ਹੈ। ਰਿਪੋਰਟ ਅਨੁਸਾਰ ਇਸ ਸਮੇਂ ਸੰਗਠਿਤ ਅਤੇ ਅਸੰਗਠਿਤ ਦੋਵਾਂ ਖੇਤਰਾਂ ਨੂੰ ਮਿਲਾ ਕੇ 8.5 ਕਰੋੜ ਤੋਂ ਵੱਧ ਲੋਕ ਈ. ਪੀ. ਸੀ. ਖੇਤਰ ’ਚ ਕੰਮ ਕਰ ਰਹੇ ਹਨ। ਇਨ੍ਹਾਂ ’ਚੋਂ ਲੱਗਭਗ 70–80 ਲੱਖ ਪੇਸ਼ੇਵਰ ਦੇਸ਼ ਦੀਆਂ ਟਾਪ ਈ. ਪੀ. ਸੀ. ਕੰਪਨੀਆਂ ’ਚ ਕੰਮ ਕਰਦੇ ਹਨ ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ
ਬੁਨਿਆਦੀ ਢਾਂਚੇ ਦਾ ਵਿਕਾਸ ਹੋਣ ’ਤੇ ਭਰਤੀ ’ਚ ਆਵੇਗੀ ਤੇਜ਼ੀ
ਸੀ. ਆਈ. ਈ. ਐੱਲ. ਐੱਚ. ਆਰ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਆਦਿਤਿਆ ਨਾਰਾਇਣ ਮਿਸ਼ਰਾ ਨੇ ਕਿਹਾ,‘‘ਜਿਵੇਂ-ਜਿਵੇਂ ਦੇਸ਼ ਭਰ ’ਚ ਬੁਨਿਆਦੀ ਢਾਂਚੇ ਦਾ ਵਿਕਾਸ ਹੋ ਰਿਹਾ ਹੈ, ਭਰਤੀ ’ਚ ਵੀ ਤੇਜ਼ੀ ਆਉਂਦੀ ਰਹੇਗੀ। ਈ. ਪੀ. ਸੀ. ਖੇਤਰ ਤੋਂ 2030 ਤੱਕ 2.5 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਹਰ ਸਾਲ ਲੱਖਾਂ ਲੋਕ ਰੋਜ਼ਗਾਰ ਬਾਜ਼ਾਰ ’ਚ ਆਉਂਦੇ ਹਨ ਅਤੇ ਇਹ ਖੇਤਰ ਲਗਾਤਾਰ ਭਾਰਤ ਦੀ ਵਰਕਫੋਰਸ ਦਾ ਇਕ ਵੱਡਾ ਹਿੱਸਾ ਆਪਣੇ ਅੰਦਰ ਸ਼ਾਮਲ ਕਰਦਾ ਰਹੇਗਾ।’’
ਇਹ ਵੀ ਪੜ੍ਹੋ : RBI ਦਾ ਵੱਡਾ ਐਲਾਨ, ਸਾਰੇ ਬੈਂਕਾਂ ’ਚ FD ਦੀ ਘੱਟੋ-ਘੱਟ ਮਿਆਦ ਕੀਤੀ ਤੈਅ
ਏ. ਆਈ. ਨਾਲ ਨੌਕਰੀਆਂ ਨੂੰ ਕੋਈ ਖਤਰਾ ਨਹੀਂ
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਨਾਲ ਈ. ਪੀ. ਸੀ. ਖੇਤਰ ਦੀਆਂ ਨੌਕਰੀਆਂ ਨੂੰ ਕੋਈ ਖਤਰਾ ਨਹੀਂ ਹੈ, ਸਗੋਂ ਇਹ ਖੇਤਰ ਦੀ ਰਫਤਾਰ ਨੂੰ ਵਧਾਏਗਾ। ਏ. ਆਈ. ਨਾਲ ਪ੍ਰਾਜੈਕਟਾਂ ਦੀ ਯੋਗਤਾ ਵਧੇਗੀ, ਯੋਜਨਾ ਅਤੇ ਇੰਜੀਨੀਅਰਿੰਗ ਪ੍ਰਕਿਰਿਆਵਾਂ ਮਜ਼ਬੂਤ ਹੋਣਗੀਆਂ ਅਤੇ ਸਪਲਾਈ ਚੇਨ ਦਾ ਪ੍ਰਬੰਧਨ ਬਿਹਤਰ ਹੋਵੇਗਾ ਪਰ ਇਸ ਨਾਲ ਮਨੁੱਖੀ ਸੰਸਾਧਨ ਦੀ ਮੰਗ ਘੱਟ ਨਹੀਂ ਹੋਵੇਗੀ।
ਮਿਸ਼ਰਾ ਨੇ ਕਿਹਾ,‘‘ਭਾਰਤ ਦਾ ਵਿਕਾਸ ਮਾਡਲ ਹੁਣ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਸੰਤੁਲਿਤ ਵਾਧੇ ’ਤੇ ਕੇਂਦਰਿਤ ਹੈ। ਜਿਵੇਂ-ਜਿਵੇਂ ਪੇਂਡੂ ਬੁਨਿਆਦੀ ਢਾਂਚੇ ਦਾ ਵਿਸਥਾਰ ਹੋਵੇਗਾ, ਮੈਨਪਾਵਰ ਦੀ ਜ਼ਰੂਰਤ ਹੋਰ ਵਧੇਗੀ। ਸਰਕਾਰ ਵੀ ਇਸ ਵਿਸਥਾਰ ਨੂੰ ਤੇਜ਼ ਕਰਨ ਲਈ ਨਿੱਜੀ ਖੇਤਰ ਦੀ ਭਾਈਵਾਲੀ ਵਧਾਉਣ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
