1 ਜਾਂ 2 ਨਹੀਂ ਸਗੋਂ 3 ਬੱਚਿਆਂ ਨੂੰ ਜਨਮ ਦੇਵੇਗੀ ਭਾਰਤੀ ਸਿੰਘ ! ਕਾਮੇਡੀਅਨ ਨੇ ਵੀ ਤੋੜੀ ਚੁੱਪੀ
Friday, Dec 12, 2025 - 01:19 PM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਕਾਮੀਡੀਅਨ ਭਾਰਤੀ ਸਿੰਘ ਇਕ ਵਾਰ ਫਿਰ ਚਰਚਾ ਵਿਚ ਹੈ। ਉਹ ਆਪਣੇ ਪ੍ਰੇਗਨੈਂਸੀ ਦੇ 8ਵੇਂ ਮਹੀਨੇ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਆਪਣੇ ਵਲੌਗ ਰਾਹੀਂ ਫੈਨਜ਼ ਨੂੰ ਦੱਸਿਆ ਹੈ ਕਿ ਉਹਨਾਂ ਨੇ ਹਸਪਤਾਲ ਵਾਲਾ ਬੈਗ ਵੀ ਤਿਆਰ ਕਰ ਲਿਆ ਹੈ। ਭਾਰਤੀ ਨੇ ਕਿਹਾ ਕਿ ਹੁਣ ਉਹਨਾਂ ਨੂੰ ਕਦੇ ਵੀ ਹਸਪਤਾਲ ਜਾਣਾ ਪੈ ਸਕਦਾ ਹੈ।
ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਹ ਅਟਕਲਾਂ ਲੱਗ ਰਹੀਆਂ ਸਨ ਕਿ ਭਾਰਤੀ ਸਿੰਘ ਜੁੜਵਾ ਬੱਚਿਆਂ ਦੀ ਮਾਂ ਬਣ ਸਕਦੀ ਹੈ। ਕੁਝ ਖਬਰਾਂ 'ਚ ਤਾਂ ਇਹ ਵੀ ਕਿਹਾ ਗਿਆ ਕਿ ਉਹ ਟ੍ਰਿਪਲੈਟਸ ਨੂੰ ਜਨਮ ਦੇ ਸਕਦੀ ਹੈ। ਇਹ ਗੱਲਾਂ ਉਹਨਾਂ ਦੇ ਮੈਟਰਨਿਟੀ ਫੋਟੋਸ਼ੂਟ ਤੋਂ ਬਾਅਦ ਜ਼ਿਆਦਾ ਵਧ ਗਈਆਂ, ਜਿੱਥੇ ਭਾਰਤੀ ਸਕਾਈ-ਬਲੂ ਡਰੈੱਸ 'ਚ ਨਜ਼ਰ ਆਈ।
ਇਹ ਵੀ ਪੜ੍ਹੋ: ਹੁਣ ਆਸਾਨੀ ਨਾਲ ਨਹੀਂ ਮਿਲੇਗੀ US ਦੀ ਨਾਗਰਿਕਤਾ ! ਜੇ ਕੀਤੀ ਇਹ ਗਲਤੀ ਤਾਂ ਤੁਰੰਤ ਰੱਦ ਹੋਵੇਗਾ ਵੀਜ਼ਾ
ਵਲੌਗ ਵਿੱਚ ਭਾਰਤੀ ਨੇ ਦੱਸਿਆ ਕਿ ਫੋਟੋਸ਼ੂਟ ਤੋਂ ਬਾਅਦ ਲੋਕਾਂ ਨੇ ਉਹਨਾਂ ਦਾ ਬੇਬੀ ਬੰਪ ਦੇਖਕੇ ਕਿਹਾ ਕਿ ਹੋ ਸਕਦਾ ਹੈ ਉਹਨਾਂ ਨੂੰ ਜੁੜਵਾ ਬੱਚੇ ਹੋਣ। ਇਸ ਦੌਰਾਨ ਉਹਨਾਂ ਦੇ ਪਤੀ ਹਰਸ਼ ਲਿੰਬਾਚੀਆ ਨੇ ਮਜ਼ਾਕ ਕਰਦੇ ਹੋਏ 3 ਉਂਗਲਾਂ ਦਿਖਾਈਆਂ ਅਤੇ ਕਿਹਾ ਕਿ "ਟ੍ਰਿਪਲੈਟਸ ਆਉਣ ਵਾਲੇ ਹਨ"। ਇਸ 'ਤੇ ਭਾਰਤੀ ਨੇ ਹੱਸਦੇ ਹੋਏ ਜਵਾਬ ਦਿੱਤਾ, "ਹਾਂ ਮੈਂ ਭੇੜ ਹਾਂ ਨਾਂ…", ਜਿਸ ਨਾਲ ਹਰਸ਼ ਵੀ ਹੱਸ-ਹੱਸ ਕੇ ਲੋਟਪੋਟ ਹੋ ਗਏ।
ਭਾਰਤੀ ਸਿੰਘ ਨੇ ਇਹ ਵੀ ਕਿਹਾ ਕਿ ਉਹ ਇਸ ਵਾਰ ਧੀ ਦੀ ਖ਼ਾਹਿਸ਼ ਰੱਖਦੀ ਹੈ। ਇਸਦੇ ਨਾਲ ਉਹਨਾਂ ਦੇ ਪੁੱਤਰ ਗੋਲਾ (ਲਕਸ਼) ਨੇ ਆਪਣੇ ਪਰਿਵਾਰ ਵਿਚ ਆਉਣ ਵਾਲੇ ਨਵੇਂ ਮੈਂਬਰ ਦਾ ਨਾਮ ਵੀ ਰੱਖ ਦਿੱਤਾ ਹੈ— ਉਸ ਨੇ ਪਿਆਰ ਨਾਲ ਉਸ ਨੂੰ "ਕਾਜੂ" ਨਾਮ ਦਿੱਤਾ ਹੈ।
ਇਹ ਵੀ ਪੜ੍ਹੋ: ਕਦੇ ਸਲਮਾਨ ਲਈ 'ਪਾਗਲ' ਬਣੀ ਸੀ ਇਹ ਅਦਾਕਾਰਾ ! ਲਾਈਮਲਾਈਟ ਤੋਂ ਦੂਰ ਹੁਣ ਇਸ ਕੰਮ 'ਚ ਅਜ਼ਮਾ ਰਹੀ ਹੱਥ
