ਭਾਜਪਾ ਦੇ ਸਥਾਪਨਾ ਦਿਵਸ ''ਤੇ ਮੋਦੀ ਨੇ ਪਾਰਟੀ ਵਰਕਰਾਂ ਨੂੰ ਦਿੱਤੀ ਵਧਾਈ

04/06/2019 11:58:29 AM

ਨਵੀਂ ਦਿੱਲੀ— ਭਾਜਪਾ ਦੇ 39ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਰਕਰਾਂ ਦੀਆਂ ਕੋਸ਼ਿਸ਼ਾਂ ਨਾਲ ਭਾਜਪਾ ਦੇਸ਼ ਦੀ ਮਨਪਸੰਦ ਪਾਰਟੀ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ 'ਚ ਕਾਫੀ ਕੰਮ ਹੋਇਆ ਹੈ ਅਤੇ ਪਾਰਟੀ ਅੱਗੇ ਵੀ ਦੇਸ਼ ਲਈ ਹੋਰ ਕੰਮ ਕਰਨਾ ਚਾਹੁੰਦੀ ਹੈ। ਮੋਦੀ ਨੇ ਆਪਣੇ ਟਵੀਟ 'ਚ ਲਿਖਿਆ,''ਅੱਜ ਤੋਂ 39 ਸਾਲ ਪਹਿਲਾਂ ਭਾਜਪਾ ਨੇ ਸਹੁੰ ਖਾਧੀ ਸੀ ਕਿ ਉਹ ਸਮਾਜ ਦੀ ਸੇਵਾ ਕਰੇਗੀ ਅਤੇ ਦੇਸ਼ ਨੂੰ ਨਵੀਆਂ ਉੱਚਾਈਆਂ 'ਤੇ ਲਿਜਾਏਗੀ। ਸਾਡੇ ਵਰਕਰਾਂ ਦੀਆਂ ਕੋਸ਼ਿਸ਼ਾਂ ਕਾਰਨ ਅੱਜ ਭਾਜਪਾ ਭਾਰਤ ਦੀ ਮਨਪਸੰਦ ਪਾਰਟੀ ਬਣ ਗਈ ਹੈ। ਪਿਛਲੇ 5 ਸਾਲਾਂ 'ਚ ਕਾਫੀ ਕੁਝ ਹੋਇਆ ਹੈ ਅਤੇ ਅਸੀਂ ਅੱਗੇ ਵੀ ਦੇਸ਼ ਲਈ ਹੋਰ ਕੰਮ ਕਰਨਾ ਚਾਹੁੰਦੇ ਹਾਂ।''PunjabKesariਵਿਕਾਸ ਕੰਮਾਂ ਨੇ ਪਾਰਟੀ ਨੂੰ ਲੋਕਪ੍ਰਿਯ ਬਣਾਇਆ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਲੋਕਤੰਤਰੀ ਮੁੱਲਾਂ ਅਤੇ ਦੇਸ਼ ਭਗਤੀ ਦੀ ਭਾਵਨਾ ਕਾਰਨ ਸ਼ਾਨ ਨਾਲ ਖੜ੍ਹੀ ਹੈ। ਉਨ੍ਹਾਂ ਨੇ ਲਿਖਿਆ ਕਿ ਇਹ ਇਕ ਅਜਿਹੀ ਪਾਰਟੀ ਹੈ, ਜਿਸ ਦੇ ਵਰਕਰ ਭਾਰਤ ਵਾਸੀਆਂ ਦੀ ਮਦਦ ਕਰਨ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ,''ਸਾਡੇ ਵਿਕਾਸ ਕੰਮਾਂ ਨੇ ਪਾਰਟੀ ਨੂੰ ਸਾਰੇ ਵਰਗਾਂ 'ਚ ਲੋਕਪ੍ਰਿਯ ਬਣਾ ਦਿੱਤਾ ਹੈ।'' ਭਾਜਪਾ ਵਰਕਰਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਪਾਰਟੀ ਦੇ ਵਰਕਰ ਦਿਨ-ਰਾਤ ਕੰਮ ਕਰਦੇ ਰਹਿਣਗੇ ਤਾਂ ਕਿ ਪਾਰਟੀ ਨੂੰ ਇਕ ਵਾਰ ਫਿਰ ਤੋਂ ਲੋਕਾਂ ਦਾ ਆਸ਼ੀਰਵਾਦ ਮਿਲੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਇਕ ਅਜਿਹੀ ਪਾਰਟੀ ਹੈ, ਜੋ ਹਮੇਸ਼ਾ ਜ਼ਮੀਨ ਨਾਲ ਜੁੜੀ ਰਹੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ,''ਸਾਡੇ ਵਿਕਾਸ ਕੰਮਾਂ ਨੇ ਹੀ ਪਾਰਟੀ ਨੂੰ ਭਾਰਤ ਦੇ ਹਰ ਇਕ ਕੋਨੇ 'ਚ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਾਇਆ ਹੈ।''


DIsha

Content Editor

Related News