ਭਾਜਪਾ ਨੇ ਨੇਤਾਵਾਂ ਦੀ ‘ਜਾਸੂਸੀ’ ਨੂੰ ਲੈ ਕੇ ਸਿਸੋਦੀਆ ਨੂੰ ਹਟਾਏ ਜਾਣ ਦੀ ਮੰਗ ਕੀਤੀ

Friday, Feb 10, 2023 - 12:41 PM (IST)

ਭਾਜਪਾ ਨੇ ਨੇਤਾਵਾਂ ਦੀ ‘ਜਾਸੂਸੀ’ ਨੂੰ ਲੈ ਕੇ ਸਿਸੋਦੀਆ ਨੂੰ ਹਟਾਏ ਜਾਣ ਦੀ ਮੰਗ ਕੀਤੀ

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ 2015 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਗਠਿਤ ‘ਫੀਡਬੈਕ ਯੂਨਿਟ’ (ਐੱਫ. ਬੀ. ਯੂ.) ਵਲੋਂ ਨੇਤਾਵਾਂ ਦੀ ਜਾਸੂਸੀ ਕੀਤੇ ਜਾਣ ਦੇ ਦੋਸ਼ਾਂ ਦੇ ਮੱਦੇਨਜ਼ਰ ਭਾਜਪਾ ਨੇ ਵੀਰਵਾਰ ਨੂੰ ਦਿੱਲੀ ਸਕੱਤਰੇਤ ਦੇ ਨੇੜੇ ਪ੍ਰਦਰਸ਼ਨ ਕੀਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ। ਸੀ. ਬੀ. ਆਈ. ਨੇ ਆਪਣੀ ਇਕ ਮੁੱਢਲੀ ਜਾਂਚ ਵਿਚ ਪਾਇਆ ਕਿ ਭ੍ਰਿਸ਼ਟਾਚਾਰ ’ਤੇ ਲਗਾਮ ਕੱਸਣ ਲਈ ਦਿੱਲੀ ਸਰਕਾਰ ਵਲੋਂ ਗਠਿਤ ਫੀਡਬੈਕ ਯੂਨਿਟ (ਐੱਫ. ਬੀ. ਯੂ.) ਨੇ ਕਥਿਤ ਤੌਰ ’ਤੇ ਸਿਆਸੀ ਖੁਫੀਆ ਜਾਣਕਾਰੀ ਇਕੱਠੀ ਕੀਤੀ। 

ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਸ਼ਿਕਾਇਤ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੂਤਰਾਂ ਨੇ ਪਹਿਲਾਂ ਦੱਸਿਆ ਸੀ ਕਿ ਉਪ ਰਾਜਪਾਲ ਨੇ ਸੀ. ਬੀ. ਆਈ. ਦੀ ਇਸ ਸਿਫਾਰਿਸ਼ ਨੂੰ ਗ੍ਰਹਿ ਮੰਤਰਾਲਾ ਰਾਹੀਂ ਰਾਸ਼ਟਰਪਤੀ ਨੂੰ ਭੇਜ ਦਿੱਤਾ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਕਾਰਜਵਾਹਕ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਫੀਡਬੈਕ ਯੂਨਿਟ ਤੋਂ ਪੱਤਰਕਾਰ, ਕਾਰੋਬਾਰੀ ਅਤੇ ਸੀਨੀਅਰ ਅਧਿਕਾਰੀ ਕੋਈ ਵੀ ਅਛੂਤਾ ਨਹੀਂ ਰਿਹਾ। ਆਪ ਸਰਕਾਰ ਜਿਸ ਤਰ੍ਹਾਂ ਕੰਮ ਕਰ ਰਹੀ ਹੈ, ਉਸ ਹਿਸਾਬ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੋਵੇਂ ਸਲਾਖਾਂ ਪਿੱਛੇ ਹੋਣਗੇ।


author

DIsha

Content Editor

Related News