ਮੰਤਰੀ ਜੀ ਤੇ ਸੰਸਦ ਮੈਂਬਰ ਵਿਚਾਲੇ ਖੜਕੀ, ਵਿਵਾਦ ਦੀ ਵਜ੍ਹਾ ਸੁਣ ਹੋਵੋਗੇ ਹੈਰਾਨ

Saturday, Jan 04, 2025 - 03:42 PM (IST)

ਮੰਤਰੀ ਜੀ ਤੇ ਸੰਸਦ ਮੈਂਬਰ ਵਿਚਾਲੇ ਖੜਕੀ, ਵਿਵਾਦ ਦੀ ਵਜ੍ਹਾ ਸੁਣ ਹੋਵੋਗੇ ਹੈਰਾਨ

ਕੋਲਕਾਤਾ- ਪੱਛਮੀ ਬੰਗਾਲ ਦੇ ਮੰਤਰੀ ਬਾਬੁਲ ਸੁਪ੍ਰਿਓ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਭਿਜੀਤ ਗੰਗੋਪਾਧਿਆਏ ਵਿਚਾਲੇ ਹੁਗਲੀ ਨਦੀ 'ਤੇ ਬਣੇ ਵਿਦਿਆਸਾਗਰ ਪੁਲ 'ਤੇ ਕਾਰ ਦਾ ਹਾਰਨ ਵਜਾਉਣ ਨੂੰ ਲੈ ਕੇ ਬਹਿਸ ਹੋ ਗਈ। ਸੁਪ੍ਰਿਓ ਨੇ ਦਾਅਵਾ ਕੀਤਾ ਕਿ ਤਾਮਲੂਕ ਦੇ ਸੰਸਦ ਮੈਂਬਰ ਗੰਗੋਪਾਧਿਆਏ ਨੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਜਦਕਿ ਗੰਗੋਪਾਧਿਆਏ ਨੇ ਕਿਹਾ ਕਿ ਮੰਤਰੀ ਨੇ ਖੁਦ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਖ਼ਿਲਾਫ਼ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕੀਤੀ ਸੀ। ਗੰਗੋਪਾਧਿਆਏ ਨੇ ਕਿਹਾ,"ਬਾਬੁਲ ਸੁਪ੍ਰਿਓ ਨੇ ਮੇਰੀ ਕਾਰ ਰੋਕੀ ਅਤੇ ਅਪਸ਼ਬਦ ਬੋਲੇ।" ਉਨ੍ਹਾਂ ਦਾਅਵਾ ਕੀਤਾ ਕਿ ਮੰਤਰੀ ਹਾਰਨ ਵਜਾਏ ਜਾਣ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਾਰਨ ਸੁਪ੍ਰਿਓ ਦੀ ਗੱਡੀ ਦੇ ਪਿੱਛੇ ਨਹੀਂ ਸਗੋਂ ਦੂਜੀ ਕਾਰ ਦੇ ਪਿੱਛੇ ਵਜਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਗੰਗੋਪਾਧਿਆਏ ਨੇ ਕਿਹਾ ਕਿ ਸੁਪ੍ਰਿਓ ਆਪਣੀ ਕਾਰ ਤੋਂ ਬਾਹਰ ਆਏ ਅਤੇ ਉਨ੍ਹਾਂ (ਗੰਗੋਪਾਧਿਆਏ) ਵਿਰੁੱਧ ਅਪਸ਼ਬਦ ਬੋਲੇ। ਹਾਲਾਂਕਿ, ਪੱਛਮੀ ਬੰਗਾਲ ਦੇ ਸੂਚਨਾ ਤਕਨਾਲੋਜੀ ਅਤੇ ਇਲੈਕਟ੍ਰੋਨਿਕਸ ਮੰਤਰੀ ਸੁਪ੍ਰਿਓ ਨੇ ਦਾਅਵਾ ਕੀਤਾ ਕਿ ਉਹ ਗੰਗੋਪਾਧਿਆਏ ਨੂੰ ਸਿਰਫ਼ ਇਹ ਦੱਸਣਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਗੱਡੀ ਹੂਟਰ ਵੱਜਦੇ ਹੋਏ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਗਾਇਕ ਅਤੇ ਨੇਤਾ ਸੁਪ੍ਰਿਓ ਨੇ ਕਿਹਾ,"ਪਰ ਜਦੋਂ ਮੈਂ (ਗੰਗੋਪਾਧਿਆਏ) ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਨੇ ਮੇਰੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ।" ਸੁਪ੍ਰਿਓ, ਜੋ ਕਿ ਨਰਿੰਦਰ ਮੋਦੀ ਸਰਕਾਰ 'ਚ ਰਾਜ ਮੰਤਰੀ ਸਨ, ਸਤੰਬਰ 2021 'ਚ ਭਾਜਪਾ ਛੱਡ ਕੇ ਤ੍ਰਿਣਮੂਲ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਪਿਛਲੇ ਸਾਲ ਅਕਤੂਬਰ 'ਚ ਵਕਫ (ਸੋਧ) ਬਿੱਲ 'ਤੇ ਸੰਸਦੀ ਕਮੇਟੀ ਦੀ ਬੈਠਕ ਦੌਰਾਨ ਤ੍ਰਿਣਮੂਲ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਅਤੇ ਗੰਗੋਪਾਧਿਆਏ ਵਿਚਾਲੇ ਬਹਿਸ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News