ਨੋਰਾ ਫਤੇਹੀ ਦੇ ਵਿਵਾਦਤ ਗਾਣੇ ''ਤੇ ਲੋਕ ਸਭਾ ''ਚ ਸੰਸਦ ਮੈਂਬਰ ਨੇ ਚੁੱਕੇ ਸਵਾਲ, ਸਰਕਾਰ ਨੇ ਦਿੱਤਾ ਠੋਕਵਾਂ ਜਵਾਬ
Wednesday, Mar 18, 2026 - 04:42 PM (IST)
ਨਵੀਂ ਦਿੱਲੀ- ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਨੰਦ ਭਦੌਰੀਆ ਨੇ ਹਾਲ 'ਚ ਖ਼ਬਰਾਂ 'ਚ ਆਏ ਇਕ ਵਿਵਾਦਿਤ ਗੀਤ ਦਾ ਮੁੱਦਾ ਬੁੱਧਵਾਰ ਨੂੰ ਲੋਕ ਸਭਾ 'ਚ ਚੁੱਕਿਆ, ਜਿਸ 'ਤੇ ਸਰਕਾਰ ਨੇ ਕਿਹਾ ਕਿ ਇਸ 'ਤੇ ਪਹਿਲਾਂ ਹੀ ਰੋਕ ਲਗਾਈ ਜਾ ਚੁੱਕੀ ਹੈ ਅਤੇ ਡਿਜੀਟਲ ਮਾਧਿਅਮਾਂ 'ਤੇ ਇਸ ਤਰ੍ਹਾਂ ਦੀ ਸਮੱਗਰੀ ਤੋਂ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਸਖਤ ਕਦਮ ਚੁੱਕੇ ਜਾਣਗੇ। ਸਪਾ ਸੰਸਦ ਮੈਂਬਰ ਭਦੌਰੀਆ ਨੇ ਨੋਰਾ ਫਤੇਹੀ ਅਤੇ ਸੰਜੇ ਦੱਤ 'ਤੇ ਫਿਲਮਾਏ ਗਏ ਇਕ ਵਿਵਾਦਿਤ ਗੀਤ ਦਾ ਜ਼ਿਕਰ ਪ੍ਰਸ਼ਨਕਾਲ 'ਚ ਕੀਤਾ। ਉਨ੍ਹਾਂ ਨੇ ਪ੍ਰਸ਼ਨ 'ਚ ਪੁੱਛਿਆ ਕਿ 'ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਵੱਖ-ਵੱਖ ਮਾਧਿਅਮਾਂ ਨਾਲ ਸਮਾਜ 'ਚ ਪਰੋਸੀ ਜਾ ਰਹੀ ਅਸ਼ਲੀਲਤਾ ਨੂੰ ਤੁਰੰਤ ਰੋਕਣ ਲਈ ਕੀ ਸਰਕਾਰ ਕੋਈ ਕਦਮ ਚੁੱਕੇਗੀ।''
ਸੂਚਨਾ ਅਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਆਪਣੇ ਉੱਤਰ 'ਚ ਦੱਸਿਆ ਕਿ ਮੈਂਬਰ ਨੇ ਜਿਸ ਗੀਤ ਬਾਰੇ ਗੱਲ ਕੀਤੀ ਹੈ, ਉਸ 'ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ,''ਪ੍ਰਗਟਾਵੇ ਦੀ ਆਜ਼ਾਦੀ 'ਚ ਸੰਵਿਧਾਨ ਨਿਰਮਾਤਾਵਾਂ ਨੇ ਜੋ ਤਰਕਸੰਗਤ ਪਾਬੰਦੀਆਂ ਲਗਾਈਆਂ ਹਨ, ਅਸੀਂ ਉਨ੍ਹਾਂ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ। ਸਮਾਜ ਅਤੇ ਸੰਸਕ੍ਰਿਤੀ ਦੇ ਸੰਦਰਭ 'ਚ ਪ੍ਰਗਟਾਵੇ ਦੀ ਆਜ਼ਾਦੀ ਦਾ ਧਿਆਨ ਰੱਖਣਾ ਚਾਹੀਦਾ।'' ਵੈਸ਼ਨਵ ਨੇ ਕਿਹਾ ਕਿ ਡਿਜੀਟਲ ਮਾਧਿਅਮਾਂ ਤੋਂ ਚੀਜ਼ਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ ਅਤੇ ਉਨ੍ਹਾਂ ਤੋਂ ਸਮਾਜ ਅਤੇ ਵਿਸ਼ੇਸ਼ ਰੂਪ ਨਾਲ ਔਰਤਾਂ, ਬੱਚਿਆਂ ਅਤੇ ਵਾਂਝੇ ਵਰਗਾਂ ਦੀ ਸੁਰੱਖਿਆ ਲਈ ਜੋ ਵੀ ਸਖ਼ਤ ਕਦਮ ਚੁੱਕਣੇ ਹੋਣਗੇ, ਉਨ੍ਹਾਂ ਨੂੰ ਚੁੱਕਣ ਲਈ ਸਰਕਾਰ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
