ਗੈਸ ਸੰਕਟ ਵਿਚਾਲੇ ''ਪ੍ਰਧਾਨ ਜੀ'' ਘਰ ਛਾਪਾ, ਮਿਲੇ 55 ਸਿਲੰਡਰ

Friday, Mar 13, 2026 - 04:55 PM (IST)

ਗੈਸ ਸੰਕਟ ਵਿਚਾਲੇ ''ਪ੍ਰਧਾਨ ਜੀ'' ਘਰ ਛਾਪਾ, ਮਿਲੇ 55 ਸਿਲੰਡਰ

ਨੈਸ਼ਨਲ ਡੈਸਕ- ਪੱਛਮੀ ਏਸ਼ੀਆ ਦੀ ਜੰਗ ਕਾਰਨ ਭਾਰਤ 'ਚ ਪੈਦਾ ਹੋਏ LPG ਸੰਕਟ ਦਾ ਫ਼ਾਇਦਾ ਚੁੱਕ ਕੇ ਲੋਕਾਂ ਦੀ ਜੇਬ 'ਤੇ ਡਾਕਾ ਮਾਰਨ ਵਾਲੇ ਸਿਆਸਤਦਾਨਾਂ ਦਾ ਪਰਦਾਫਾਸ਼ ਹੋਣਾ ਸ਼ੁਰੂ ਹੋ ਗਿਆ ਹੈ। ਉੱਤਰ ਪ੍ਰਦੇਸ਼ ਪੁਲਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਸਮਾਜਵਾਦੀ ਪਾਰਟੀ (SP) ਦੇ ਨੇਤਾ ਅਬਦੁਲ ਰੇਹਾਨ ਦੇ ਘਰ 'ਤੇ ਛਾਪਾ ਮਾਰ ਕੇ ਭਾਰੀ ਮਾਤਰਾ 'ਚ ਗੈਸ ਸਿਲੰਡਰ ਬਰਾਮਦ ਕੀਤੇ ਹਨ। ਜਿੱਥੇ ਆਮ ਜਨਤਾ ਖਾਣਾ ਬਣਾਉਣ ਲਈ ਗੈਸ ਨੂੰ ਤਰਸ ਰਹੀ ਹੈ, ਉੱਥੇ ਹੀ ਸਪਾ ਨੇਤਾ ਅਬਦੁਲ ਰੇਹਾਨ ਆਪਣੇ ਘਰ 'ਚ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰ ਰਿਹਾ ਸੀ। ਗੁਆਂਢੀਆਂ ਦੇ ਇਲਜ਼ਾਮਾਂ ਮੁਤਾਬਕ, ਰੇਹਾਨ ਲੋਕਾਂ ਦੀ ਮਜਬੂਰੀ ਦੇਖ ਕੇ ਇਕ ਸਿਲੰਡਰ 2,000 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦੀ ਮਨਮਾਨੀ ਕੀਮਤ 'ਤੇ ਵੇਚ ਰਿਹਾ ਸੀ।

ਪੁਲਸ ਦੀ ਰੇਡ ਪੈਂਦੇ ਹੀ ਨੇਤਾ ਫਰਾਰ

ਪੁਲਸ ਦੀ ਸਪੈਸ਼ਲ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨੇਤਾ ਦੇ ਘਰ 'ਚ ਸਿਲੰਡਰਾਂ ਦੀ ਵੱਡੀ ਖੇਪ ਜਮ੍ਹਾਂ ਕੀਤੀ ਗਈ ਹੈ। ਜਿਵੇਂ ਹੀ ਪੁਲਸ ਨੇ ਦਬਿਸ਼ ਦਿੱਤੀ, ਉੱਥੋਂ 55 ਰਸੋਈ ਗੈਸ ਸਿਲੰਡਰ ਬਰਾਮਦ ਹੋਏ। ਹਾਲਾਂਕਿ, ਛਾਪੇਮਾਰੀ ਦੀ ਭਿਣਕ ਲੱਗਦਿਆਂ ਹੀ ਮੁਲਜ਼ਮ ਨੇਤਾ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਤਲਾਸ਼ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਨ ਭਾਰਤ ਵਿੱਚ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਕਿੱਲਤ ਕਾਰਨ ਲੋਕਾਂ ਦੇ ਰੋਜ਼ਾਨਾ ਦਾ ਜੀਵਨ ਅਸਤ-ਵਿਅਸਤ ਹੋ ਗਿਆ ਹੈ। ਪੁਲਸ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਖਿਲਾਫ ਮੁਹਿੰਮ ਜਾਰੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News