ਹੁਣ ਈਰਾਨ ਤੇ ਫਰਾਂਸ ਦੀ ਖੜਕੀ! Hormuz ਨੂੰ ਲੈ ਕੇ ਮੈਕਰੋਨ ਨੇ ਖਿੱਚ ਲਈ ਤਿਆਰੀ

Monday, Mar 09, 2026 - 10:03 PM (IST)

ਹੁਣ ਈਰਾਨ ਤੇ ਫਰਾਂਸ ਦੀ ਖੜਕੀ! Hormuz ਨੂੰ ਲੈ ਕੇ ਮੈਕਰੋਨ ਨੇ ਖਿੱਚ ਲਈ ਤਿਆਰੀ

ਤੇਲ ਅਵੀਵ/ਪੈਰਿਸ: ਹੋਰਮੂਜ਼ ਦੀ ਖਾੜੀ (Strait of Hormuz) ਨੂੰ ਲੈ ਕੇ ਹੁਣ ਫਰਾਂਸ ਅਤੇ ਈਰਾਨ ਵਿਚਾਲੇ ਤਣਾਅ ਵਧ ਗਿਆ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਹੋਰਮੂਜ਼ ਦੀ ਖਾੜੀ ਵਿੱਚ ਤੇਲ ਟੈਂਕਰਾਂ ਅਤੇ ਕੰਟੇਨਰ ਜਹਾਜ਼ਾਂ ਦੀ ਸੁਰੱਖਿਆ ਲਈ ਇੱਕ ਫੌਜੀ ਐਸਕਾਰਟ ਮਿਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦੇ ਤਹਿਤ ਫਰਾਂਸ ਲਾਲ ਸਾਗਰ ਵਿੱਚ ਆਪਣੇ ਦੋ ਜੰਗੀ ਜਹਾਜ਼ ਭੇਜਣ ਦੀ ਤਿਆਰੀ ਕਰ ਰਿਹਾ ਹੈ।

ਈਰਾਨ ਦੀ ਤਿੱਖੀ ਪ੍ਰਤੀਕਿਰਿਆ 
ਫਰਾਂਸ ਦੀ ਇਸ ਯੋਜਨਾ 'ਤੇ ਈਰਾਨ ਦੇ ਉੱਚ ਸੁਰੱਖਿਆ ਅਧਿਕਾਰੀ ਅਲੀ ਲਾਰੀਜਾਨੀ ਨੇ ਸਖ਼ਤ ਚਿਤਾਵਨੀ ਦਿੱਤੀ ਹੈ। ਲਾਰੀਜਾਨੀ ਨੇ ਕਿਹਾ ਕਿ ਜਦੋਂ ਤੱਕ ਖੇਤਰ ਵਿੱਚ ਜੰਗ ਜਾਰੀ ਰਹੇਗੀ, ਹੋਰਮੂਜ਼ ਦੀ ਖਾੜੀ ਸੁਰੱਖਿਅਤ ਨਹੀਂ ਹੋ ਸਕਦੀ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਭੜਕਾਈ ਗਈ ਜੰਗ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਹਾਸਲ ਕਰਨਾ ਬਹੁਤ ਮੁਸ਼ਕਲ ਹੈ, ਖਾਸ ਕਰ ਕੇ ਉਨ੍ਹਾਂ ਪੱਖਾਂ ਵੱਲੋਂ ਜੋ ਇਸ ਜੰਗ ਦਾ ਸਮਰਥਨ ਕਰ ਰਹੇ ਹਨ।

ਤੇਲ ਦੀਆਂ ਕੀਮਤਾਂ 'ਤੇ ਅਸਰ 
ਜ਼ਿਕਰਯੋਗ ਹੈ ਕਿ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਜਵਾਬ 'ਚ ਈਰਾਨ ਨੇ ਆਪਣੇ ਕੰਟਰੋਲ ਵਾਲੀ ਹੋਰਮੂਜ਼ ਦੀ ਖਾੜੀ ਨੂੰ ਲਗਭਗ ਬੰਦ ਕਰ ਦਿੱਤਾ ਹੈ। ਵਿਸ਼ਵ ਵਪਾਰ ਲਈ ਇਹ ਰਸਤਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੁਨੀਆ ਦੀ ਲਗਭਗ 20 ਫੀਸਦੀ ਕੱਚੇ ਤੇਲ ਦੀ ਸਪਲਾਈ ਇੱਥੋਂ ਹੀ ਹੁੰਦੀ ਹੈ। ਇਸ ਰਸਤੇ ਦੇ ਬੰਦ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ ਆਇਆ ਹੈ।

ਫਰਾਂਸ ਦਾ ਪੱਖ 
ਰਾਸ਼ਟਰਪਤੀ ਮੈਕਰੋਨ ਨੇ ਸਪੱਸ਼ਟ ਕੀਤਾ ਹੈ ਕਿ ਫਰਾਂਸ ਦੀ ਇਹ ਯੋਜਨਾ ਪੂਰੀ ਤਰ੍ਹਾਂ ਰੱਖਿਆਤਮਕ (Defensive) ਹੋਵੇਗੀ ਅਤੇ ਇਸ 'ਚ ਯੂਰਪ ਸਮੇਤ ਹੋਰ ਦੇਸ਼ ਵੀ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਅਜਿਹਾ ਆਪ੍ਰੇਸ਼ਨ ਉਦੋਂ ਤੱਕ ਸੰਭਵ ਨਹੀਂ ਹੋਵੇਗਾ ਜਦੋਂ ਤੱਕ ਮੱਧ ਪੂਰਬ (Middle East) ਵਿੱਚ ਜਾਰੀ ਲੜਾਈ ਘੱਟ ਨਹੀਂ ਹੁੰਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News