ਦਿੱਲੀ ਦੀਆਂ 7 ਸੀਟਾਂ 'ਤੇ ਭਾਜਪਾ ਦਾ ਕਬਜ਼ਾ, ਸਾਰੀਆਂ 'ਤੇ ਬਣਾ ਰਹੀ ਹੈ ਲੀਡ
Tuesday, Jun 04, 2024 - 12:30 PM (IST)
ਨਵੀਂ ਦਿੱਲੀ- ਚੋਣ ਕਮਿਸ਼ਨ ਦੇ ਰੁਝਾਨਾਂ ਮੁਤਾਬਕ ਦਿੱਲੀ ਵਿਚ ਭਾਜਪਾ ਨੇ 7 ਦੀਆਂ 7 ਸੀਟਾਂ 'ਤੇ ਲੀਡ ਬਣਾ ਲਈ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਚਾਂਦਨੀ ਚੌਕ ਤੋਂ ਕਾਂਗਰਸ ਦੇ ਜੈਪ੍ਰਕਾਸ਼ ਅਗਰਵਾਲ ਨੇ 131261 ਵੋਟਾਂ ਨਾਲ ਲੀਡ ਬਣਾਈ ਹੋਈ ਹੈ, ਜਦਕਿ ਭਾਜਪਾ ਦੇ ਪ੍ਰਵੀਨ ਖੰਡੇਲਵਾਲ 152029 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉੱਤਰੀ-ਪੂਰਬੀ ਦਿੱਲੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ, ਕਾਂਗਰਸ ਦੇ ਕਨ੍ਹਈਆ ਕੁਮਾਰ ਤੋਂ 254466 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਇਹ ਵੀ ਪੜ੍ਹੋ- ਕਰਨਾਲ ਸੀਟ ਤੋਂ ਮਨੋਹਰ ਲਾਲ ਖੱਟੜ 278171 ਵੋਟਾਂ ਨਾਲ ਅੱਗੇ
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੱਛਮੀ ਦਿੱਲੀ ਤੋਂ ਭਾਜਪਾ ਉਮੀਦਵਾਰ ਕਮਲਜੀਤ ਸਹਰਾਵਤ ਆਮ ਆਦਮੀ ਪਾਰਟੀ (ਆਪ) ਮਹਾਬਲ ਮਿਸ਼ਰਾ ਤੋਂ 262213 ਵੋਟਾਂ ਨਾਲ ਅੱਗੇ ਹਨ ਅਤੇ ਉੱਤਰ ਪੱਛਮੀ ਦਿੱਲੀ ਤੋਂ ਭਾਜਪਾ ਉਮੀਦਵਾਰ ਯੋਗੇਂਦਰ ਚੰਦੋਲੀਆ 229934 ਵੋਟਾਂ ਨਾਲ ਅੱਗੇ ਹਨ। ਪੂਰਬੀ ਦਿੱਲੀ ਸੀਟ 'ਤੇ 'ਆਪ' ਦੇ ਕੁਲਦੀਪ ਕੁਮਾਰ ਭਾਜਪਾ ਉਮੀਦਵਾਰ ਹਰਸ਼ ਮਲਹੋਤਰਾ ਤੋਂ 9,407 ਵੋਟਾਂ ਦੇ ਫਰਕ ਨਾਲ ਪਿੱਛੇ ਹਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣ ਨਤੀਜੇ 2024 Live: ਰੁਝਾਨਾਂ 'ਚ NDA 236 ਸੀਟਾਂ ਨਾਲ ਬਣਾਈ ਲੀਡ
ਦੱਖਣੀ ਦਿੱਲੀ ਸੀਟ ਤੋਂ ਭਾਜਪਾ ਦੇ ਰਾਮਵੀਰ ਸਿੰਘ ਬਿਧੂੜੀ 'ਆਪ' ਦੇ ਸਾਹੀ ਰਾਮ ਪਹਿਲਵਾਨ ਤੋਂ 308806 ਵੋਟਾਂ ਦੇ ਫਰਕ ਨਾਲ ਅੱਗੇ ਹਨ, ਜਦਕਿ ਨਵੀਂ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਸੀਨੀਅਰ ਨੇਤਾ ਮਰਹੂਮ ਸੁਸ਼ਮਾ ਸਵਰਾਜ ਦੀ ਧੀ ਬੰਸੁਰੀ ਸਵਰਾਜ 159688ਤੋਂ ਵੱਧ ਵੋਟਾਂ ਨਾਲ ਅੱਗੇ ਹਨ। ਰਾਸ਼ਟਰੀ ਰਾਜਧਾਨੀ 'ਚ ਭਾਜਪਾ ਦਾ ਸਿੱਧਾ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਗਠਜੋੜ ਨਾਲ ਹੈ। ਭਾਜਪਾ ਨੇ 2014 ਅਤੇ 2019 ਦੀਆਂ ਆਮ ਚੋਣਾਂ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਜਿੱਤੀਆਂ ਸਨ।
ਇਹ ਵੀ ਪੜ੍ਹੋ- ਨਹੀਂ ਭੁੱਲਣਗੀਆਂ ਲੋਕ ਸਭਾ ਚੋਣਾਂ 2024, ਲੰਮੇ ਸਮੇਂ ਤਕ ਯਾਦ ਰੱਖੇ ਜਾਣਗੇ ਇਕ-ਦੂਜੇ ’ਤੇ ਕੱਸੇ ਗਏ ਤਨਜ਼