ਕੈਨੇਡੀਅਨ ਪੁਲਸ ਅਫ਼ਸਰ ਨੇ ਕੱਢੀ ਟਰੂਡੋ ਦੇ ਦਾਅਵਿਆਂ ਦੀ ਫ਼ੂਕ, ਭਾਰਤ ਖ਼ਿਲਾਫ਼ ਲੱਗੇ ਦੋਸ਼ ਬੇਬੁਨਿਆਦ: ਆਰਪੀ ਸਿੰਘ

Friday, Mar 20, 2026 - 04:21 PM (IST)

ਕੈਨੇਡੀਅਨ ਪੁਲਸ ਅਫ਼ਸਰ ਨੇ ਕੱਢੀ ਟਰੂਡੋ ਦੇ ਦਾਅਵਿਆਂ ਦੀ ਫ਼ੂਕ, ਭਾਰਤ ਖ਼ਿਲਾਫ਼ ਲੱਗੇ ਦੋਸ਼ ਬੇਬੁਨਿਆਦ: ਆਰਪੀ ਸਿੰਘ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਆਰ.ਪੀ. ਸਿੰਘ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਤਾਜ਼ਾ ਰਿਪੋਰਟ ਨੇ ਉਸ ਝੂਠੇ ਬਿਰਤਾਂਤ (Narrative) ਦੀ ਹਵਾ ਕੱਢ ਦਿੱਤੀ ਹੈ, ਜੋ ਭਾਰਤ ਵਿਰੁੱਧ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : 'ਭਾਰਤੀ ਏਜੰਟਾਂ ਤੋਂ ਕੈਨੇਡੀਅਨਾਂ ਨੂੰ ਕੋਈ ਖ਼ਤਰਾ ਨਹੀਂ'; RCMP ਅਫਸਰ ਨੇ ਦਿੱਤੀ ਕਲੀਨ ਚਿੱਟ

"ਸਿਰਫ਼ ਇਲਜ਼ਾਮ ਸਨ, ਸਬੂਤ ਨਹੀਂ"

ਆਰ.ਪੀ. ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਜਸਟਿਨ ਟਰੂਡੋ ਨੇ ਹਮੇਸ਼ਾ "ਭਰੋਸੇਯੋਗ ਦੋਸ਼ਾਂ" (Credible Allegations) ਦੀ ਗੱਲ ਕੀਤੀ, ਪਰ ਕਦੇ ਵੀ ਕੋਈ "ਭਰੋਸੇਯੋਗ ਸਬੂਤ" ਪੇਸ਼ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਭ ਤੱਥਾਂ 'ਤੇ ਨਹੀਂ, ਸਗੋਂ ਟਰੂਡੋ ਦੀ ਆਪਣੀ ਸਿਆਸੀ ਹੋਂਦ ਬਚਾਉਣ ਲਈ ਸੀ ਭਾਜਪਾ ਆਗੂ ਨੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪਣੀ ਘੱਟ ਗਿਣਤੀ ਸਰਕਾਰ ਨੂੰ ਬਚਾਉਣ ਲਈ ਟਰੂਡੋ ਨੇ ਖਾਲਿਸਤਾਨੀ ਕੱਟੜਪੰਥੀਆਂ ਪ੍ਰਤੀ ਹਮਦਰਦੀ ਰੱਖਣ ਵਾਲੇ ਅਨਸਰਾਂ ਨੂੰ ਖ਼ੁਸ਼ ਕਰਨ ਦਾ ਰਸਤਾ ਚੁਣਿਆ। ਉਨ੍ਹਾਂ ਕਿਹਾ ਕਿ ਟਰੂਡੋ ਨੇ ਬਿਨਾਂ ਕਿਸੇ ਸਬੂਤ ਦੇ ਕੌਮਾਂਤਰੀ ਪੱਧਰ 'ਤੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਕੈਨੇਡਾ ਦੀ ਆਪਣੀ ਜਾਂਚ ਹੁਣ ਮੰਨ ਰਹੀ ਹੈ ਕਿ ਕਿਸੇ ਵਿਦੇਸ਼ੀ ਸੰਸਥਾ ਦਾ ਕੋਈ ਸਬੰਧ ਸਥਾਪਤ ਨਹੀਂ ਹੋਇਆ ਹੈ।

PunjabKesari

ਆਰ.ਪੀ. ਸਿੰਘ ਨੇ ਚੁੱਕੇ 3 ਗੰਭੀਰ ਸਵਾਲ:

  • ਕੀ ਭਾਰਤ ਨੂੰ ਸਿਰਫ਼ ਇਕ ਖ਼ਾਸ ਵੋਟ ਬੈਂਕ ਨੂੰ ਖ਼ੁਸ਼ ਕਰਨ ਲਈ ਨਿਸ਼ਾਨਾ ਬਣਾਇਆ ਗਿਆ ਸੀ?
  • ਭਾਰਤ-ਕੈਨੇਡਾ ਸਬੰਧਾਂ ਨੂੰ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਕੌਣ ਲਵੇਗਾ?
  • ਕੀ ਬਿਨਾਂ ਸਬੂਤ ਇਲਜ਼ਾਮ ਲਗਾਉਣ ਲਈ ਹੁਣ ਕੈਨੇਡਾ ਸਰਕਾਰ ਮਾਫ਼ੀ ਮੰਗੇਗੀ?

ਭਾਰਤ ਦਾ ਪੱਖ ਹੋਇਆ ਮਜ਼ਬੂਤ

ਉਨ੍ਹਾਂ ਅੰਤ 'ਚ ਕਿਹਾ ਕਿ ਅੱਜ ਭਾਰਤ ਦਾ ਪੱਖ ਸਹੀ ਸਾਬਤ ਹੋਇਆ ਹੈ। "ਦੋਸ਼ ਸਬੂਤ ਨਹੀਂ ਹੁੰਦੇ ਅਤੇ ਬਣਾਏ ਗਏ ਬਿਰਤਾਂਤ (ਨੈਰੇਟਵ) ਸੱਚ ਨਹੀਂ ਹੁੰਦੇ।" ਕੈਨੇਡੀਅਨ ਪੁਲਸ ਦੇ ਖ਼ੁਲਾਸਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿਰੁੱਧ ਲਗਾਏ ਗਏ ਦੋਸ਼ ਬੇਬੁਨਿਆਦ ਸਨ। ਦੱਸਣਯੋਗ ਹੈ ਕਿ ਕੈਨੇਡੀਅਨ ਪੁਲਸ ਅਫਸਰ ਨੇ ਭਾਰਤ 'ਤੇ ਲੱਗੇ ਗੰਭੀਰ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਦੇ ਕਮਿਸ਼ਨਰ ਮਾਈਕ ਡੁਹੇਮੇ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ 'ਚ ਰਹਿਣ ਵਾਲੇ ਲੋਕਾਂ ਨੂੰ ਭਾਰਤ ਸਰਕਾਰ ਦੇ ਕਿਸੇ ਵੀ ਏਜੰਟ ਤੋਂ ਕੋਈ ਖ਼ਤਰਾ ਨਹੀਂ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਭਾਰਤ 'ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਬੇਹੱਦ ਖ਼ਰਾਬ ਹੋ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News