ਕੈਨੇਡੀਅਨ PM ਨੇ 3 ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਕਰ''ਤਾ ਐਲਾਨ
Monday, Jul 27, 2026 - 03:43 PM (IST)
ਇੰਟਰਨੈਸ਼ਨਲ ਡੈਸਕ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਦੇ ਤਿੰਨ ਪਾਰਲੀਮਾਨੀ ਹਲਕਿਆਂ ਵਿਚ 31 ਅਗਸਤ ਨੂੰ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਬੀ.ਸੀ. ਦੇ ਨੌਰਥ ਵੈਨਕੂਵਰ-ਕੈਪੀਲਾਨੋ, ਓਨਟਾਰੀਓ ਦੇ ਬੀਚਿਜ਼-ਈਸਟ ਯਾਰਕ ਅਤੇ ਕਿਊਬੈਕ ਦੇ ਸ਼ੀਕੋਟੀਮੀ-ਲਾ ਫ਼ਿਓਰ ਹਲਕੇ ਦੀ ਜ਼ਿਮਨੀ ਚੋਣ ਬਾਰੇ ਐਤਵਾਰ ਸਵੇਰੇ ਪ੍ਰਧਾਨ ਮੰਤਰੀ ਦੀ ਵੈਬਸਾਈਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ। ਲਿਬਰਲ ਪਾਰਟੀ ਦੇ ਐਮ.ਪੀ. ਜੌਨਾਥਨ ਵਿਲਕਿਨਸਨ ਨੂੰ ਯੂਰਪੀ ਯੂਨੀਅਨ ਵਿਚ ਕੈਨੇਡੀਅਲ ਅੰਬੈਸਡਰ ਨਿਯੁਕਤ ਕੀਤੇ ਜਾਣ, ਨਥੈਨੀਅਲ ਅਰਸਕਿਨ ਸਮਿਥ ਵੱਲੋਂ ਸਿਆਸਤ ਤੋਂ ਸੰਨਿਆਸ ਲੈਣ ਅਤੇ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਰਿਚਮਰਡ ਮਾਰਟੈਲ ਦੀ ਸੈਨੇਟ ਵਿਚ ਨਿਯੁਕਤੀ ਮਗਰੋਂ ਇਹ ਸੀਟਾਂ ਖ਼ਾਲੀ ਹੋ ਗਈਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ- ਅਗਸਤ ਤੇ ਸਤੰਬਰ ਮਹੀਨੇ ਦੌਰਾਨ 21 ਦਿਨਾਂ ਲਈ ਸਕੂਲ ਬੰਦ, ਬੰਗਲਾਦੇਸ਼ 'ਚ ਹੋ ਗਿਆ ਐਲਾਨ
ਗਰਮੀਆਂ ਦੀਆਂ ਛੁੱਟੀਆਂ ਮਗਰੋਂ ਹਾਊਸ ਆਫ਼ ਕਾਮਨਜ਼ ਦਾ ਇਜਲਾਸ ਸ਼ੁਰੂ ਹੋਣ ਮੌਕੇ ਲਿਬਰਲ ਪਾਰਟੀ ਦੇ ਐਮ.ਪੀਜ਼ ਦੀ ਗਿਣਤੀ 170 ਹੋਵੇਗੀ ਕਿਉਂਕਿ ਸਾਬਕਾ ਮੰਤਰੀ ਸਟੀਵਨ ਗਿਲਬੋਅ 28 ਅਗਸਤ ਨੂੰ ਬਤੌਰ ਐਮ.ਪੀ. ਅਸਤੀਫ਼ਾ ਦੇ ਰਹੇ ਹਨ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੀ ਐਮ.ਪੀ. ਕੈਥੇਅ ਵੈਗਨਟੌਲ 31 ਅਗਸਤ ਨੂੰ ਅਸਤੀਫ਼ਾ ਦੇ ਰਹੇ ਹਨ ਜਦਕਿ ਐਨ.ਡੀ.ਪੀ. ਦੇ ਐਮ.ਪੀ. ਅਲੈਗਜ਼ੈਂਡਰ ਬੋਲੇਰੀਜ਼ ਵੀ ਅਸਤੀਫ਼ਾ ਦੇ ਕੇ ਸੂਬਾਈ ਸਿਆਸਤ ਵਿਚ ਹੱਥ ਅਜ਼ਮਾਉਣ ਬਾਰੇ ਵਿਚਾਰ ਕਰ ਰਹੇ ਹਨ ਪਰ ਉਹ ਕਿਊਬੈਕ ਵਿਚ ਵਿਧਾਨ ਸਭਾ ਚੋਣਾਂ ਦੇ ਐਲਾਨ ਦੀ ਉਡੀਕ ਕਰਨਗੇ। ਸਿਆਸੀ ਮਾਹਰਾਂ ਮੁਤਾਬਕ ਲਿਬਰਲ ਪਾਰਟੀ ਨੂੰ ਹਾਊਸ ਆਫ਼ ਕਾਮਨਜ਼ ਵਿਚ ਬਹੁਮਤ ਕਾਇਮ ਰੱਖਣ ਲਈ ਤਿੰਨ ਸੀਟਾਂ ਵਿਚੋਂ ਘੱਟੋ ਘੱਟ ਇਕ ਜਿੱਤਣੀ ਹੋਵੇਗੀ। ਓਨਟਾਰੀਓ ਦੀ ਬੀਚਜ਼-ਈਸਟ ਯਾਰਕ ਸੀਟ ਲਈ ਲਿਬਰਲ ਪਾਰਟੀ ਵੱਲੋਂ ਤਨਵੀਰ ਸ਼ਾਹਨਵਾਜ਼ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
