ਭਾਜਪਾ ਦੇ ਦਿੱਗਜ ਨੇਤਾ ਰਾਜ ਪੁਰੋਹਿਤ ਦਾ ਦਿਹਾਂਤ, ਮੁੰਬਈ ''ਚ ਹੋਵੇਗਾ ਅੰਤਿਮ ਸੰਸਕਾਰ
Sunday, Jan 18, 2026 - 01:54 PM (IST)
ਮੁੰਬਈ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਕੈਬਨਿਟ ਮੰਤਰੀ ਰਾਜ ਕੇ. ਪੁਰੋਹਿਤ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ। ਪਰਿਵਾਰ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸ਼੍ਰੀ ਪੁਰੋਹਿਤ ਨੂੰ ਮੁੰਬਈ ਦੇ ਬੰਬੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਕਈ ਬੀਮਾਰੀਆਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਉਮਰ 70 ਸਾਲ ਸੀ। ਮੁੰਬਈ ਦੀ ਰਾਜਨੀਤੀ 'ਚ ਇਕ ਪ੍ਰਮੁੱਖ ਹਸਤੀ ਰਹੇ ਸ਼੍ਰੀ ਪੁਰੋਹਿਤ ਨੇ ਮਹਾਰਾਸ਼ਟਰ ਭਾਜਪਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਦੋਵਾਂ ਦੇ ਰੂਪ 'ਚ ਕੰਮ ਕੀਤਾ। ਉਨ੍ਹਾਂ ਨੇ ਕਈ ਵਾਰ ਮੁੰਬਈ ਖੇਤਰ ਦਾ ਪ੍ਰਤੀਨਿਧੀਤੱਵ ਵੀ ਕੀਤਾ।
ਉਹ ਮਹਾਰਾਸ਼ਟਰ ਵਿਧਾਨ ਸਭਾ ਦੇ 5 ਵਾਰ ਮੈਂਬਰ ਰਹੇ। ਉਨ੍ਹਾਂ ਨੇ ਮੁੰਬਾਦੇਵੀ ਤੋਂ ਚਾਰ ਵਾਰ ਅਤੇ ਕੋਲਾਬਾ ਤੋਂ ਇਕ ਵਾਰ ਚੋਣ ਜਿੱਤੀ। ਉਹ ਵਿਸ਼ੇਸ਼ ਰੂਪ ਨਾਲ ਰਿਹਾਇਸ਼ ਮੰਤਰੀ ਵਜੋਂ ਆਪਣੇ ਕੰਮ ਲਈ ਜਾਣੇ ਜਾਂਦੇ ਸਨ, ਕਿਉਂਕਿ ਉਨ੍ਹਾਂ ਨੇ ਮੁੰਬਈ ਦੇ ਕਿਰਾਏਦਾਰਾਂ ਦੇ ਅਧਿਕਾਰਾਂ ਦੀ ਵਕਾਲਤ ਕੀਤੀ ਸੀ। ਸ਼੍ਰੀ ਪੁਰੋਹਿਤ ਦਾ ਅੰਤਿਮ ਸੰਸਕਾਰ ਦੁਪਹਿਰ ਨੂੰ ਚੰਦਨਵਾੜੀ ਸ਼ਮਸ਼ਾਨ ਭੂਮੀ 'ਚ ਹੋਵੇਗਾ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੇ ਬੇਟੇ ਆਕਾਸ਼ ਪੁਰੋਹਿਤ ਹਨ, ਜਿਨ੍ਹਾਂ ਨੇ ਹਾਲ ਹੀ 'ਚ ਵਾਰਡ 221 ਤੋਂ ਮੁੰਬਈ ਨਗਰ ਨਿਗਮ ਦੀ ਚੋਣ ਜਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
