‘ਲਗਜ਼ਰੀ’ ਘਰਾਂ ਦੀ ਵਿਕਰੀ ਦੇ ਮਾਮਲੇ ’ਚ ਗੁਰੂਗ੍ਰਾਮ ਨੇ ਮੁੰਬਈ ਨੂੰ ਪਿੱਛੇ ਛੱਡਿਆ
Tuesday, Feb 24, 2026 - 03:03 PM (IST)
ਬਿਜ਼ਨੈੱਸ ਡੈਸਕ - ਗੁਰੂਗ੍ਰਾਮ ’ਚ 10 ਕਰੋੜ ਰੁਪਏ ਜਾਂ ਉਸ ਤੋਂ ਵੱਧ ਕੀਮਤ ਵਾਲੇ ਲਗਜ਼ਰੀ ਘਰਾਂ ਦੀ ਵਿਕਰੀ 2025 ’ਚ ਮੁੱਲ ਦੇ ਹਿਸਾਬ ਨਾਲ 80 ਫੀਸਦੀ ਵਧ ਕੇ 24,120 ਕਰੋੜ ਰੁਪਏ ’ਤੇ ਪਹੁੰਚ ਗਈ। ਮੁੱਲ ਦੇ ਲਿਹਾਜ਼ ਨਾਲ ਗੁਰੂਗ੍ਰਾਮ ਨੇ ਮੁੰਬਈ ਨੂੰ ਪਿੱਛੇ ਛੱਡ ਦਿੱਤਾ ਹੈ। ਇਕ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ : Gold ਖ਼ਰੀਦਣ-ਵੇਚਣ ਤੋਂ ਲੈ ਕੇ ਗਿਫਟ ਮਿਲਣ ਤੱਕ ਦੇ ਬਦਲ ਗਏ ਨਿਯਮ, ਦੇਣਾ ਪਵੇਗਾ ਭਾਰੀ ਟੈਕਸ
ਰੀਅਲ ਅਸਟੇਟ ਸਲਾਹਕਾਰ ‘ਇੰਡੀਆ ਸਾਥਬੀਜ਼ ਇੰਟਰਨੈਸ਼ਨਲ ਰੀਅਲਟੀ’ (ਆਈ. ਐੱਸ. ਆਈ. ਆਰ.) ਅਤੇ ਡਾਟਾ ਵਿਸ਼ਲੇਸ਼ਕ ਕੰਪਨੀ ਸੀ. ਆਰ. ਈ. ਮੈਟ੍ਰਿਕਸ ਵੱਲੋਂ ਜਾਰੀ ਰਿਪੋਰਟ ਅਨੁਸਾਰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਸਥਿਤ ਗੁਰੂਗ੍ਰਾਮ ਨੇ 10 ਕਰੋੜ ਰੁਪਏ ਅਤੇ ਉਸ ਤੋਂ ਵੱਧ ਕੀਮਤ ਵਾਲੇ ਮਕਾਨਾਂ ਦੀ ਵਿਕਰੀ ਦੇ ਕੁੱਲ ਮੁੱਲ ਦੇ ਮਾਮਲੇ ’ਚ ਮੁੰਬਈ ਨੂੰ ਪਿੱਛੇ ਛੱਡ ਦਿੱਤਾ। ਇਸ ਸ਼੍ਰੇਣੀ ’ਚ ਗੁਰੂਗ੍ਰਾਮ ਵਿਚ 24,120 ਕਰੋੜ ਰੁਪਏ ਦੇ, ਜਦਕਿ ਮੁੰਬਈ ’ਚ 21,902 ਕਰੋੜ ਰੁਪਏ ਦੇ ਘਰਾਂ ਦੀ ਵਿਕਰੀ ਹੋਈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਗੁਰੂਗ੍ਰਾਮ ’ਚ ਲਗਜ਼ਰੀ ਘਰਾਂ ਦੀ ਵਿਕਰੀ ਵਿਚ 3 ਗੁਣਾ ਵਾਧਾ
ਅੰਕੜਿਆਂ ਮੁਤਾਬਕ ਗੁਰੂਗ੍ਰਾਮ ’ਚ 10 ਕਰੋੜ ਰੁਪਏ ਅਤੇ ਇਸ ਤੋਂ ਜ਼ਿਆਦਾ ਕੀਮਤ ਵਾਲੇ ਲਗਜ਼ਰੀ ਘਰਾਂ ਦੀ ਵਿਕਰੀ ਸਾਲ 2025 ’ਚ ਲੱਗਭਗ ਤਿੰਨ ਗੁਣਾ ਹੋ ਕੇ 1494 ਯੂਨਿਟ ’ਤੇ ਪਹੁੰਚ ਗਈ, ਜੋ 2024 ’ਚ ਸਿਰਫ਼ 519 ਯੂਨਿਟ ਰਹੀ ਸੀ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਇਹ ਵੀ ਪੜ੍ਹੋ : Gold-Silver 'ਤੇ ਹੈਰਾਨ ਕਰਨ ਵਾਲੀ ਰਿਪੋਰਟ: ਨਵਾਂ ਰਿਕਾਰਡ ਬਣਾ ਸਕਦੀਆਂ ਹਨ ਕੀਮਤਾਂ...ਅਤੇ ਫਿਰ ਆਵੇਗੀ
ਇਹ ਵੀ ਪੜ੍ਹੋ : ਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
