ਤੁਸੀਂ ਵੀ ਗਰੀਬ ਘਰ ''ਚ ਪੈਦਾ ਹੋ ਕੇ ਪਾ ਸਕਦੇ ਹੋ ਸ਼ਾਹੀ ਜ਼ਿੰਦਗੀ, ਜਾਣੋ ਕਿਵੇਂ

08/30/2015 1:19:48 PM


ਇਕ ਵਾਰ ਬਾਹਰਲੇ ਮੁੱਲਕ ਅਕਾਲ ਪੈ ਗਿਆ। ਲੋਕ ਭੁੱਖੇ ਮਰਨ ਲੱਗੇ। ਇਕ ਜਿਹੇ ਛੋਟੇ ਨਗਰ ਵਿਚ ਇਕ ਧਨੀ ਦਿਆਲੂ ਪੁਰਸ਼ ਸਨ। ਉਨ੍ਹਾਂ ਨੇ ਸਾਰੇ ਛੋਟੇ ਬੱਚਿਆਂ ਨੂੰ ਹਰ ਰੋਜ਼ੀ ਰੋਟੀ ਦੇਣ ਦਾ ਐਲਾਨ ਕਰ ਦਿੱਤਾ। ਦੂਜੇ ਦਿਨ ਸਵੇਰੇ ਇਕ ਬਗੀਚੇ ਵਿਚ ਸਭ ਬੱਚੇ ਇਕੱਠੇ ਹੋਏ। ਉਨ੍ਹਾਂ ਨੂੰ ਰੋਟੀਆਂ ਵੰਡੀਆਂ ਗਈਆਂ। 
ਰੋਟੀਆਂ ਛੋਟੀਆਂ ਸਨ। ਸਾਰੇ ਬੱਚੇ ਇਕ-ਦੂਜੇ ਨੂੰ ਧੱਕਾ ਦੇ ਕੇ ਵੱਡੀ ਰੋਟੀ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸਿਰਫ ਇਕ ਛੋਟੀ ਲੜਕੀ ਇਕ ਪਾਸੇ ਚੁੱਪਚਾਪ ਖੜ੍ਹੀ ਸੀ। ਉਹ ਅਖੀਰ ਵਿਚ ਅੱਗੇ ਵਧੀ। ਟੋਕਰੇ ਵਿਚ ਸਭ ਤੋਂ ਛੋਟੀ ਰੋਟੀ ਬਚੀ ਸੀ। ਉਸ ਨੇ ਖੁਸ਼ੀ ਨਾਲ ਉਸ ਰੋਟੀ ਨੂੰ ਲਿਆ ਅਤੇ ਘਰ ਚਲੀ ਗਈ। ਦੂਜੇ ਦਿਨ ਫਿਰ ਰੋਟੀਆਂ ਵੰਡੀਆਂ ਗਈਆਂ। ਉਸ ਵੇਚਾਰੀ ਲੜਕੀ ਨੂੰ ਅੱਜ ਵੀ ਸਭ ਤੋਂ ਛੋਟੀ ਰੋਟੀ ਮਿਲੀ। ਲੜਕੀ ਨੇ ਜਦੋਂ ਘਰ ਪਰਤ ਕੇ ਰੋਟੀ ਤੋੜੀ ਤਾਂ ਰੋਟੀ ''ਚੋਂ ਸੋਨੇ ਦੀ ਇਕ ਮੋਹਰ ਨਿਕਲੀ।
ਉਸ ਦੀ ਮਾਂ ਨੇ ਕਿਹਾ, ਇਹ ਮੋਹਰ ਉਸ ਧਨੀ ਪੁਰਸ਼ ਨੂੰ ਦੇ ਆ। ਲੜਕੀ ਦੌੜੀ ਗਈ ਮੋਹਰ ਦੇਣ। ਧਨੀ ਨੇ ਉਸ ਨੂੰ ਦੇਖ ਕੇ ਪੁੱਛਿਆ ਕਿ ਤੂੰ ਕਿਉਂ ਆਈ ਹੈ?
ਲੜਕੀ ਨੇ ਕਿਹਾ ਕਿ ਮੇਰੀ ਰੋਟੀ ''ਚੋਂ ਇਹ ਮੋਹਰ ਨਿਕਲੀ ਹੈ। ਆਟੇ ਵਿਚ ਡਿੱਗ ਗਈ ਹੋਵੇਗੀ, ਦੇਣ ਆਈ ਹਾਂ। ਤੁਸੀਂ ਇਹ ਮੋਹਰ ਲੈ ਲਵੋ। ਧਨੀ ਨੇ ਕਿਹਾ, ਨਹੀਂ ਬੇਟੀ! ਇਹ ਤੇਰੇ ਸੰਤੋਸ਼ ਦਾ ਪੁਰਸਕਾਰ ਹੈ। ਲੜਕੀ ਨੇ ਸਿਰ ਹਿਲਾ ਕੇ ਕਿਹਾ ਕਿ ਪਰ ਮੇਰੇ ਸੰਤੋਸ਼ ਦਾ ਫਲ ਤਾਂ ਮੈਨੂੰ ਤਾਂ ਮਿਲ ਗਿਆ ਸੀ। ਮੈਨੂੰ ਧੱਕੇ ਨਹੀਂ ਖਾਣੇ ਪਏ। 
ਧਨੀ ਪੁਰਸ਼ ਬਹੁਤ ਖੁਸ਼ ਹੋਇਆ। ਉਸ ਨੇ ਉਸ ਲੜਕੀ ਨੂੰ ਧਰਮ ਪੁੱਤਰੀ ਬਣਾ ਲਿਆ ਅਤੇ ਉਸ ਦੀ ਮਾਂ ਲਈ ਮਹੀਨੇ ਦੀ ਤਨਖਾਹ ਨਿਸ਼ਚਿਤ ਕਰ ਦਿੱਤੀ। ਉਹ ਲੜਕੀ ਉਸ ਧਨੀ ਪੁਰਸ਼ ਦੀ ਉਤਰਾਧਿਕਾਰੀ ਹੋਈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News