ਆਕਾਸਾ ਏਅਰ ਦੀ ਫਲਾਈਟ ਨਾਲ ਟਕਰਾਇਆ ਪੰਛੀ, ਦਿੱਲੀ ਏਅਰਪੋਰਟ ’ਤੇ ਹੋਈ ਲੈਂਡਿੰਗ
Thursday, Oct 27, 2022 - 04:27 PM (IST)

ਨੈਸ਼ਨਲ ਡੈਸਕ: ਅਹਿਮਦਾਬਾਦ ਤੋਂ ਦਿੱਲੀ ਆ ਰਹੇ ਆਕਾਸਾ ਏਅਰਲਾਈਨਜ਼ ਜਹਾਜ਼ ਦੀ ਪੰਛੀ ਨਾਲ ਟਕਰਾ ਜਾਣ ਦੀ ਘਟਨਾ ਸਾਹਮਣੇ ਆਈ ਹੈ। ਪੰਛੀ ਦੇ ਟਕਰਾਉਣ ਤੋਂ ਬਾਅਦ ਜਹਾਜ਼ ਦਿੱਲੀ ਹਵਾਈ ਅੱਡੇ ’ਤੇ ਉਤਰਿਆ। ਲੈਂਡਿੰਗ ਤੋਂ ਬਾਅਦ ਫਲਾਈਟ 'ਚ ਵੀ ਨੁਕਸਾਨ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- ਭਾਰਤ 'ਚ ਕੈਨੇਡਾ ਦੇ ਹਾਈ ਕਮਿਸ਼ਨਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਨਤਮਸਤਕ
ਡੀ.ਜੀ.ਸੀ.ਏ ਨੇ ਦੱਸਿਆ ਕਿ ਫਲਾਈਟ QP-1333 ਅਹਿਮਦਾਬਾਦ ਤੋਂ ਦਿੱਲੀ ਲਈ ਚਲਾਈ ਜਾਂਦੀ ਹੈ। ਨੁਕਸਾਨਿਆ ਜਹਾਜ਼ ਮੈਕਸ ਕੰਪਨੀ ਦਾ ਬੀ-737-8 ਜਹਾਜ਼ ਹੈ। ਜਦੋਂ ਜਹਾਜ਼ ਨੇ ਅਹਿਮਦਾਬਾਦ ਤੋਂ ਉਡਾਣ ਭਰੀ ਤਾਂ ਇਹ ਰਸਤੇ ’ਚ ਇਕ ਪੰਛੀ ਨਾਲ ਟਕਰਾ ਗਿਆ, ਹਾਲਾਂਕਿ ਇਸ ਨੇ ਦਿੱਲੀ ’ਚ ਸਫ਼ਲ ਲੈਂਡਿੰਗ ਕੀਤੀ। ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਨੁਕਸਾਨ ਪਹੁੰਚਿਆ ਦਿਖਾਈ ਦਿੱਤਾ।
ਇਹ ਵੀ ਪੜ੍ਹੋ- ਹਰਿਆਣਾ ਨੂੰ ਅਮਿਤ ਸ਼ਾਹ ਨੇ ਦਿੱਤੀ ਸੌਗਾਤ, 6 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
ਤੁਹਾਨੂੰ ਦੱਸ ਦੇਈਏ ਕਿ ਆਕਾਸਾ ਏਅਰਲਾਈਨਜ਼ 'ਚ ਵੀ ਅਜਿਹੀ ਘਟਨਾ ਸਾਹਮਣੇ ਆਈ ਹੈ। 15 ਅਕਤੂਬਰ ਨੂੰ ਆਕਾਸਾ ਏਅਰਲਾਈਨਜ਼ ਦੀ ਫਲਾਈਟ ਨੇ ਟੇਕ ਆਫ਼ ਕਰਕੇ ਮੁੰਬਈ ਏਅਰਪੋਰਟ ’ਤੇ ਵਾਪਸ ਜਾਣਾ ਸੀ। ਫਲਾਈਟ ਦੇ ਕੈਬਿਨ ’ਚ ਅੱਗ ਦੀ ਬਦਬੂ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਮੁੰਬਈ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਫਲਾਈਟ ਦੀ ਸਫ਼ਲਤਾਪੂਰਵਕ ਜਾਂਚ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਫਲਾਈਟ ਨਾਲ ਇਕ ਪੰਛੀ ਟਕਰਾ ਗਿਆ ਸੀ।