ਕਾਰ ਦੀ ਟੱਕਰ ਨਾਲ ਬਾਈਕ ਸਵਾਰ ਜੋੜੇ ਦੀ ਮੌਤ, 5 ਸਾਲਾ ਧੀ ਹਸਪਤਾਲ ''ਚ ਦਾਖ਼ਲ

Wednesday, Feb 14, 2024 - 04:14 AM (IST)

ਕਾਰ ਦੀ ਟੱਕਰ ਨਾਲ ਬਾਈਕ ਸਵਾਰ ਜੋੜੇ ਦੀ ਮੌਤ, 5 ਸਾਲਾ ਧੀ ਹਸਪਤਾਲ ''ਚ ਦਾਖ਼ਲ

ਨੋਇਡਾ: ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਬਾਈਕ ਸਵਾਰ ਜੋੜੇ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ 5 ਸਾਲਾ ਧੀ ਜ਼ਖ਼ਮੀ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਦੁਪਹਿਰ ਕਰੀਬ 2 ਵਜੇ ਸੈਕਟਰ 24 ਥਾਣਾ ਖੇਤਰ ਦੇ ਸੈਕਟਰ 31-25 ਚੌਰਾਹੇ 'ਤੇ ਵਾਪਰਿਆ। ਜਿਸ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ।

ਪੁਲਸ ਦੇ ਬੁਲਾਰੇ ਨੇ ਦੱਸਿਆ, "ਪੁਲਸ ਨੂੰ ਇੱਕ ਮੋਟਰਸਾਈਕਲ ਹੀਰੋ ਡੀਲਕਸ ਅਤੇ ਇੱਕ ਕਾਰ ਹੁੰਡਈ i20 ਵਿਚਕਾਰ ਹੋਏ ਹਾਦਸੇ ਦੀ ਸੂਚਨਾ ਮਿਲੀ। ਮੋਟਰਸਾਈਕਲ 'ਤੇ ਰੰਜਨ ਕੁਮਾਰ (45), ਉਸਦੀ ਪਤਨੀ ਰੂਬੀ (40) ਅਤੇ ਉਨ੍ਹਾਂ ਦੀ ਧੀ ਮਿਲਕੀ (5) ਸਵਾਰ ਸਨ। ਘਟਨਾ ਵਿੱਚ ਇਹ ਤਿੰਨੋਂ ਜ਼ਖ਼ਮੀ ਹੋ ਗਏ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਸੈਕਟਰ 71 ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਬੁਲਾਰੇ ਨੇ ਦੱਸਿਆ ਕਿ ਰੰਜਨ ਕੁਮਾਰ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਬੇਟੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਕਿਹਾ ਕਿ ਕਾਰ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ ਅਤੇ ਸਥਾਨਕ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।


author

Inder Prajapati

Content Editor

Related News