ਬਿਹਾਰੀ ਯੋਧਿਆਂ ਨੇ ਵਰ੍ਹਦੇ ਪੱਥਰਾਂ ਵਿਚਾਲੇ ਚੀਨੀ ਪੋਸਟ ਨੂੰ ਕੀਤਾ ਸੀ ਤਬਾਹ

Sunday, Jun 21, 2020 - 07:50 PM (IST)

ਬਿਹਾਰੀ ਯੋਧਿਆਂ ਨੇ ਵਰ੍ਹਦੇ ਪੱਥਰਾਂ ਵਿਚਾਲੇ ਚੀਨੀ ਪੋਸਟ ਨੂੰ ਕੀਤਾ ਸੀ ਤਬਾਹ

ਨਵੀਂ ਦਿੱਲੀ (ਏ. ਐੱਨ. ਆਈ.)- ਜੂਨ 15 ਦੀ ਸ਼ਾਮ ਨੂੰ ਭਾਰਤੀ ਇਨਫੈਂਟਰੀ ਡਿਵੀਜ਼ਨ ਦੇ ਕਮਾਂਡਰ ਆਪਣੇ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਲ ਪੂਰਬੀ ਲੱਦਾਖ 'ਚ ਸ਼ਯੋਕ ਤੇ ਗਲਵਾਨ ਨਦੀ ਦੇ ਵਾਈ ਜੰਕਸ਼ਨ ਦੇ ਨੇੜੇ ਪੋਸਟ 'ਤੇ ਸੀ, ਕਿਉਂਕਿ ਚੀਨ ਦੇ ਨਾਲ ਬੈਠਕ ਹੋਣ ਵਾਲੀ ਸੀ। ਸੂਤਰਾਂ ਨੇ ਦੱਸਿਆ ਕਿ ਇਸ ਦੇ ਲਈ ਸੁਰੱਖਿਆ ਬਲਾਂ ਦੀ ਇਕ ਛੋਟੀ ਟੁਕੜੀ ਨੂੰ ਇਹ ਦੇਖਣ ਦੇ ਲਈ ਮੌਕੇ 'ਤੇ ਭੇਜਿਆ ਗਿਆ ਕਿ ਚੀਨੀ ਫ਼ੌਜੀਆਂ ਨੇ ਸਮਝੌਤੇ ਦੇ ਅਨੁਸਾਰ ਪੋਸਟ ਹਟਾ ਲਈ ਹੈ ਜਾਂ ਨਹੀਂ। ਇਸ ਵਿਚ ਬਿਹਾਰ ਰੈਜੀਮੈਂਟ ਦੇ ਫ਼ੌਜੀ ਸਭ ਤੋਂ ਜ਼ਿਆਦਾ ਸੀ।
ਭਾਰਤੀ ਫ਼ੌਜੀ ਜਦੋਂ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਚੀਨ ਦੀ ਨਿਗਰਾਨੀ ਪੋਸਟ 'ਚ 10-12 ਜਵਾਨ ਮੌਜੂਦ ਸਨ। ਭਾਰਤੀ ਫ਼ੌਜੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਦੋਵਾਂ ਫ਼ੌਜਾਂ 'ਚ ਹੋਏ ਸਮਝੌਤੇ ਦੇ ਅਨੁਸਾਰ ਉਹ ਪਿੱਛੇ ਚੱਲੇ ਜਾਣ। ਚੀਨੀ ਫ਼ੌਜੀਆਂ ਨੇ ਉੱਥੋਂ ਹਟਨ ਤੋਂ ਇਨਕਾਰ ਕਰ ਦਿੱਤਾ। ਭਾਰਤੀ ਫ਼ੌਜ ਇਹ ਸੂਚਨਾ ਦੇਣ ਦੇ ਲਈ ਯੂਨਿਟ 'ਚ ਵਾਪਸ ਆ ਗਈ। ਉਸ ਸਮੇਂ ਉੱਥੇ ਕਰੀਬ 50 ਜਵਾਨ ਗਏ ਸਨ ਤੇ 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਕਰਨਲ ਸੰਤੋਸ਼ ਬਾਬੂ ਉਨ੍ਹਾਂ ਦੀ ਅਗਵਾਈ ਕਰ ਰਹੇ ਸਨ। ਜਦੋਂ ਭਾਰਤੀ ਫ਼ੌਜ ਆਪਣੀ ਪੋਸਟ 'ਤੇ ਵਾਪਸ ਆਈ ਤਾਂ ਇਸ ਵਿਚਾਲੇ ਚੀਨੀ ਫ਼ੌਜੀਆਂ ਨੇ ਗਲਵਾਨ ਘਾਟੀ 'ਚ ਪਿੱਛੇ ਮੌਜੂਦ ਫ਼ੌਜੀਆਂ ਨੂੰ ਬੁਲਾ ਲਿਆ। ਇਸ ਵਾਰ ਕਰੀਬ 300-350 ਫ਼ੌਜੀ ਆ ਗਏ।
ਭਾਰਤੀ ਫ਼ੌਜੀਆਂ ਦੇ ਉੱਥੇ ਦੋਬਾਰਾ ਆਉਣ ਤੋਂ ਪਹਿਲਾਂ ਚੀਨੀ ਫ਼ੌਜੀਆਂ ਦੀ ਗਿਣਤੀ ਵੱਧ ਚੁੱਕੀ ਸੀ। ਉਨ੍ਹਾਂ ਨੇ ਪੋਸਟ ਦੇ ਆਲੇ-ਦੁਆਲੇ ਪੋਜੀਸ਼ਨ ਲੈ ਲਈ ਸੀ। ਪੱਥਰ, ਰਾਡ ਵਰਗੇ ਹਥਿਆਰ ਹਮਲੇ ਦੇ ਲਈ ਤਿਆਰ ਕਰ ਲਏ ਸੀ। ਹਮਲੇ ਦੇ ਲਈ ਪਹਿਲਾਂ ਤੋਂ ਘੇਰਾ ਲਗਾਈ ਬੈਠੇ ਚੀਨੀ ਫ਼ੌਜੀਆਂ ਨੇ ਸਭ ਤੋਂ ਪਹਿਲਾਂ 16 ਬਿਹਾਰ ਰੈਜੀਮੈਂਟ ਦੇ ਸੀ. ਓ. ਹਵਲਦਰ ਪਲਾਨੀ 'ਤੇ ਹਮਲਾ ਕੀਤਾ। ਸੀ. ਓ. ਦੇ ਡਿੱਗਦੇ ਹੀ ਭਾਰਤੀ ਫ਼ੌਜ ਵੀ ਗੁੱਸੇ 'ਚ ਆਈ ਤੇ ਗਿਣਤੀ ਵਿਚ ਜ਼ਿਆਦਾ ਉਹ ਉੱਪਰ ਤੋਂ ਪੱਥਰ ਵਰ੍ਹਾ ਰਹੇ ਚੀਨੀ ਫ਼ੌਜੀਆਂ 'ਤੇ ਪਲਟਵਾਰ ਸ਼ੁਰੂ ਕੀਤਾ।
ਇਹ ਸੰਘਰਸ਼ 3 ਘੰਟੇ ਤੋਂ ਜ਼ਿਆਦਾ ਸਮੇਂ ਭਾਵ ਦੇਰ ਰਾਤ ਤੱਕ ਚੱਲਦਾ ਰਿਹਾ। ਇਸ ਵਿਚ ਕਈ ਚੀਨੀ ਫ਼ੌਜੀ ਜਾਂ ਤਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਾਂ ਮਾਰੇ ਗਏ। ਸੂਤਰਾਂ ਨੇ ਦੱਸਿਆ ਕਿ ਅਗਲੀ ਸਵੇਰ ਜਦੋਂ ਉੱਥੇ ਸਭ ਕੁਝ ਸ਼ਾਂਤ ਹੋ ਚੁੱਕਿਆ ਸੀ ਤਾਂ ਚੀਨੀ ਫ਼ੌਜੀਆਂ ਦੀਆਂ ਲਾਸ਼ਾਂ ਉੱਥੇ ਪਈਆਂ ਹੋਈਆਂ ਸੀ। ਭਾਰਤੀ ਫ਼ੌਜੀਆਂ ਨੇ ਚੀਨੀ ਲਾਸ਼ਾਂ ਨੂੰ ਗੁਆਂਢੀ ਦੇਸ਼ ਦੇ ਦੂਜੇ ਫ਼ੌਜੀਆਂ ਨੂੰ ਸੌਂਪੀਆ। ਦੱਸਿਆ ਗਿਆ ਹੈ ਕਿ ਭਾਰਤ ਵਲੋਂ ਕਰੀਬ 100 ਫ਼ੌਜੀ ਸੀ, ਜਦਕਿ ਚੀਨੀ ਕਰੀਬ 350 ਸੀ। ਇਸ ਸੰਘਰਸ਼ ਦੇ ਵਿਚ ਬਿਹਾਰੀ ਯੋਧਿਆਂ ਨੇ ਚੀਨੀ ਪੋਸਟ ਨੂੰ ਤਬਾਹ ਕੀਤਾ।


author

Gurdeep Singh

Content Editor

Related News