ਬਿਹਾਰ ''ਚ ਹੁਣ ਹੋਵੇਗਾ 8 ਵਚਨਾਂ ਵਾਲਾ ਵਿਆਹ, ਜਾਣੋ ਇਸ ਦੇ ਪਿੱਛੇ ਦੀ ਕਹਾਣੀ
Monday, Oct 23, 2017 - 10:30 AM (IST)
ਪਟਨਾ— ਬਿਹਾਰ 'ਚ ਹੁਣ ਵਿਆਹ ਲਈ 8 ਵਚਨ ਲੈਣੇ ਹੋਣਗੇ। 8ਵਾਂ ਵਚਨ ਸਹੁੰ ਪੱਤਰ ਦੇ ਰੂਪ 'ਚ ਲੈਣਾ ਹੋਵੇਗਾ। ਇਹ ਫੈਸਲਾ ਮੁੱਖ ਮੰਤਰੀ ਦੇ ਬਾਲ ਵਿਆਹ ਅਤੇ ਦਾਜ ਪ੍ਰਥਾ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਅਧੀਨ ਲਿਆ ਗਿਆ ਹੈ।
ਸਹੁੰ ਪੱਤਰ 'ਚ ਇਹ ਲਿਖਣਾ ਹੋਵੇਗਾ ਕਿ ਨਾ ਤਾਂ ਇਹ ਵਿਆਹ ਬਾਲ ਵਿਆਹ ਹੈ ਅਤੇ ਨਾ ਹੀ ਇਸ 'ਚ ਕੋਈ ਦਾਜ ਲਿਆ ਗਿਆ ਹੈ। ਇਹ ਸਹੁੰ ਪੱਤਰ ਭਰਵਾਉਣ ਦੀ ਜ਼ਿੰਮੇਵਾਰੀ ਮੈਰਿਜ ਹਾਲ ਦੇ ਪ੍ਰਬੰਧਕ ਕੀਤੀ ਹੋਵੇਗੀ। ਸਰਕਾਰ ਵੱਲੋਂ ਵਿਆਹ ਦੀ ਆਨਲਾਈਨ ਰਜਿਸਟਰੇਸ਼ਨ ਕਰਨ ਦੀ ਵਿਵਸਥਾ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ 2 ਅਕਤੂਬਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਾਜ ਪ੍ਰਥਾ ਅਤੇ ਬਾਲ ਵਿਆਹ ਦੇ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਸਹੁੰ ਪੱਤਰ ਉਸੇ ਮੁਹਿੰਮ ਦਾ ਇਕ ਅੰਗ ਹੈ। ਰਾਜ ਸਰਕਾਰ ਅਤੇ ਕਾਨੂੰਨ ਲਗਾਤਾਰ ਇਨ੍ਹਾਂ ਕੁਰੀਤੀਆਂ ਨੂੰ ਰਾਜ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ 'ਚ ਜੁਟੇ ਹਨ।
